ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੇ ਬਾਅਦ ਹੁਣ ਬਲੈਕ ਅਤੇ ਵ੍ਹਾਈਟ ਫੰਗਸ ਆਪਣਾ ਕਹਿਰ ਮਰੀਜ਼ਾਂ ’ਤੇ ਢਾਹ ਰਿਹਾ ਹੈ। ਜ਼ਿਲ੍ਹੇ ’ਚ ਬਲੈਕ ਫੰਗਸ ਦੇ ਨਾਲ ਵ੍ਹਾਈਟ ਫੰਗਸ ਦੇ ਕੇਸ ਵੀ ਰਿਪੋਰਟ ਹੋ ਰਹੇ ਹਨ। ਬੁੱਧਵਾਰ ਨੂੰ ਵ੍ਹਾਈਟ ਫੰਗਸ ਦਾ ਤੀਜਾ ਮਰੀਜ਼ ਅਤੇ ਬਲੈਕ ਵ੍ਹਾਈਟ ਦਾ ਇਕ ਹੋਰ ਨਵਾਂ ਕੇਸ ਦਰਜ ਹੋਇਆ ਹੈ। ਇਹ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਬਲੈਕ ਅਤੇ ਵ੍ਹਾਈਟ ਫ਼ੰਗਸ ਦੇ ਮਾਮਲੇ ਤੇਜ਼ੀ ਨਾਲ ਅੰਮ੍ਰਿਤਸਰ ’ਚ ਵਧ ਰਹੇ ਹਨ ਅਤੇ ਇਸ ਨੂੰ ਲੈ ਕੇ ਲੋਕਾਂ ’ਚ ਭਾਰੀ ਦਹਿਸ਼ਤ ਹੈ। ਹਾਲਾਂਕਿ ਬਲੈਕ ਫੰਗਸ ਦੇ ਮਰੀਜ਼ ਦੀ ਇਕ ਸਫਲ ਸਰਜਰੀ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਦੇ ਡਾਕਟਰਾਂ ਵਲੋਂ ਕੀਤੀ ਗਈ ਹੈ। ਅੱਜ ਜੋ ਮਾਮਲੇ ਸਾਹਮਣੇ ਆਏ ਹਨ, ਦੋਵੇਂ ਹੀ ਕੋਰੋਨਾ ਇਨਫ਼ੈਕਟਿਡ ਹਨ। ਹੁਣ ਜ਼ਿਲ੍ਹੇ ’ਚ ਬਲੈਕ ਫੰਗਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 34 ਹੋ ਚੁੱਕੀ ਹੈ। ਇਨ੍ਹਾਂ ’ਚੋਂ ਚਾਰ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 5 ਤੰਦਰੁਸਤ ਹੋਏ ਹਨ। ਹੁਣ ਐਕਟਿਵ ਕੇਸ 25 ਹਨ। ਇਸੇ ਤਰ੍ਹਾਂ ਵ੍ਹਾਈਟ ਫੰਗਸ ਦੇ ਕੁਲ ਤਿੰਨ ਮਰੀਜ਼ ਰਿਪੋਰਟ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਦਿੱਲੀ ਵਿਖੇ ਨੌਕਰੀ ਕਰਦੇ ਸਾਬਕਾ ਫੌਜੀ ਦੀ ਸ਼ੱਕੀ ਹਾਲਾਤ 'ਚ ਮੌਤ, ਵਾਇਰਲ ਆਡੀਓ ਨੇ ਖੜ੍ਹੇ ਕੀਤੇ ਸਵਾਲ
ਇਹ ਹਨ ਬਲੈਕ ਫੰਗਸ ਦੇ ਲੱਛਣ
► ਅੱਖਾਂ ’ਚ ਤੇਜ਼ੀ ਨਾਲ ਸੜਨ ਪੈਣੀ।
► ਪਲਕਾਂ ਹੇਠਾਂ ਸੋਜ ਆਉਣੀ।
► ਅੱਖਾਂ ਦਾ ਲਾਲ ਹੋਣਾ।
► ਖ਼ੂਨ ਦੀ ਉਲਟੀ ਆਉਣਾ।
► ਦੰਦ ਢਿੱਲੇ ਹੋ ਜਾਣੇ।
► ਨੱਕ ਬੰਦ ਹੋਣਾ।
ਇਹ ਵੀ ਪੜ੍ਹੋ : ਨਸ਼ੀਲੀਆਂ ਗੋਲੀਆਂ, 1,77,000 ਰੁਪਏ ਦੀ ਡਰੱਗ ਮਨੀ ਸਮੇਤ 2 ਗ੍ਰਿਫਤਾਰ
ਬੀਮਾਰੀ ਵੱਧਣ ਦੇ ਬਾਅਦ ਕੀ ਹੁੰਦਾ ਹੈ
► ਅੱਖਾਂ ਦਾ ਘੁੰਮਣਾ ਘੱਟ ਹੋਣਾ।
► ਦਿੱਸਣ ’ਚ ਧੁੰਦਲਾ ਵਿਖਾਈ ਦੇਣਾ।
► ਚੀਜ਼ਾਂ ਦੋ-ਦੋ ਵਿਖਾਈ ਦੇਣੀਆਂ।
► ਅੱਖਾਂ ਦਾ ਬਾਹਰ ਨਿਕਲਣਾ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਾਂਗਰਸ 'ਚ ਸ਼ਾਮਲ ਹੋਣ ਵਾਲੇ 'ਸੁਖਪਾਲ ਖਹਿਰਾ' ਦੇ ਸਿਆਸੀ ਸਫ਼ਰ 'ਤੇ ਇਕ ਝਾਤ
NEXT STORY