ਫਾਜ਼ਿਲਕਾ, (ਲੀਲਾਧਰ, ਨਾਗਪਾਲ)– ਥਾਣਾ ਖੂਈਖੇਡ਼ਾ ਦੀ ਪੁਲਸ ਨੇ ਪਿੰਡ ਬਾਂਡੀ ਵਾਲਾ ਵਿਚ ਦਾਜ ਦੀ ਮੰਗ ਸਬੰਧੀ ਅੌਰਤ ਨੂੰ ਅੱਗ ਲਾ ਕੇ ਸਾਡ਼ਨ ਸਬੰਧੀ ਇਕ ਅੌਰਤ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਕਾਲੂ ਰਾਮ ਵਾਸੀ ਪਿੰਡ ਚੱਕ ਰਤਾ ਖੇਡ਼ਾ ਸਿਰਸਾ ਨੇ ਦੱਸਿਆ ਕਿ ਉਸ ਦੀ ਧੀ ਸਮੇਸਤਾ ਕੁਮਾਰੀ ਉਮਰ ਲਗਭਗ 24 ਸਾਲ ਅਜੈ ਕੁਮਾਰ ਵਾਸੀ ਪਿੰਡ ਬਾਂਡੀਵਾਲਾ ਦੇ ਨਾਲ ਵਿਆਹੀ ਹੋਈ ਸੀ ਅਤੇ ਉਸ ਦਾ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਦਾ ਸੀ ਅਤੇ ਦਾਜ ਨਾ ਦੇਣ ’ਤੇ ਬੀਤੀ ਦਿਨੀਂ 20 ਜੁਲਾਈ 2018 ਨੂੰ ਦੁਪਹਿਰ 12 ਵਜੇ ਵਿਜੇ ਕੁਮਾਰ, ਅਜੈ ਕੁਮਾਰ, ਗਿਰਧਾਰੀ ਲਾਲ ਅਤੇ ਅਮਰੀਤਾ ਸਾਰੇ ਵਾਸੀ ਪਿੰਡ ਬਾਂਡੀ ਵਾਲਾ ਨੇ ਉਸ ਦੀ ਧੀ ਨੂੰ ਅੱਗ ਲਾ ਕੇ ਸਾਡ਼ ਦਿੱਤਾ। ਪੁਲਸ ਨੇ ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬੱਦਲ ਵੇਖਦਿਆਂ ਹੀ ਮੱਥੇ ’ਤੇ ਚਿੰਤਾ ਦੀਅਾਂ ਲਕੀਰਾਂ!
NEXT STORY