ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਿਚਾਲੇ ਤਿੱਖੀ ਬਹਿਸ ਹੋ ਗਈ। ਬਿਜਲੀ ਮੰਤਰੀ ਨੇ ਕਿਹਾ ਕਿ ਬਾਜਵਾ ਜੀ ਜਦੋਂ ਪੀ. ਡਬਲਿਊ. ਡੀ. ਮੰਤਰੀ ਸੀ ਤਾਂ 28 ਅਧਿਕਾਰੀ ਫੜ੍ਹੇ ਗਏ ਸਨ ਤਾਂ ਤੁਸੀਂ ਉਨ੍ਹਾਂ ਦਾ ਕੀ ਕੀਤਾ।
ਇਹ ਵੀ ਪੜ੍ਹੋ : ਕੱਚੇ ਘਰਾਂ ਵਾਲੇ ਪੰਜਾਬ ਦੇ ਪਰਿਵਾਰਾਂ ਲਈ ਜ਼ਰੂਰੀ ਖ਼ਬਰ, ਜਲਦੀ ਲੈ ਲੈਣ ਇਸ ਸਕੀਮ ਦਾ ਲਾਹਾ
ਇਸ ਤੋਂ ਬਾਅਦ ਮਾਰਸ਼ਲਾਂ ਨੂੰ ਬੁਲਾਇਆ ਗਿਆ। ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਤਹਿਸੀਲਾਂ 'ਚ ਰਿਸ਼ਵਤ ਦਾ ਮੁੱਦਾ ਚੁੱਕਿਆ ਤਾਂ ਮੰਤਰੀ ਹਰਪਾਲ ਸਿੰਘ ਚੀਮਾ ਵੀ ਭੜਕ ਗਏ। ਉਨ੍ਹਾਂ ਨੇ ਕਿਹਾ ਕਿ ਬਾਜਵਾ ਸਾਹਿਬ ਹਰ ਵੇਲੇ ਬੋਲਦੇ ਰਹਿੰਦੇ ਹਨ, ਇਕ ਮਿੰਟ ਚੁੱਪ ਕਰਕੇ ਬੈਠੋ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਵੱਡੇ ਝਟਕੇ ਨਾਲ ਜਾਰੀ ਕੀਤੀ ਚਿਤਾਵਨੀ
ਜਦੋਂ ਵੀ ਬੋਲਦੇ ਹੋ ਤਾਂ ਹਰ ਗੱਲ 'ਚ ਪੰਗਾ ਲੈਂਦੇ ਹੋ। ਚੁੱਪ ਕਰਕੇ ਇਕ ਮਿੰਟ ਸੁਣੋ। ਹਰਪਾਲ ਚੀਮਾ ਨੇ ਕਿਹਾ ਕਿ ਸਾਨੂੰ ਪਤਾ ਤੁਸੀਂ ਵੀ ਸਕੈਮ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab : ਚੱਲਦੇ ਵਿਆਹ 'ਚੋਂ ਪੁਲਸ ਨੇ ਚੁੱਕ ਲਿਆ ਲਾੜਾ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY