ਫਿਰੋਜ਼ਪੁਰ (ਮਲਹੋਤਰਾ) : ਪਿੰਡ ਨਵਾਂ ਕਿਲਾ ਵਿਚ ਚੱਲ ਰਹੇ ਵਿਆਹ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਕੁਝ ਲੋਕਾਂ ਵੱਲੋਂ ਇਕ ਨਾਬਾਲਿਗ ਲੜਕੀ ਦਾ ਵਿਆਹ ਕਰਵਾਏ ਜਾਣ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ਪਹੁੰਚ ਕੇ ਤੁਰੰਤ ਕਾਰਵਾਈ ਕਰਦੇ ਹੋਏ ਉਥੇ ਛਾਪਾ ਮਾਰ ਕੇ ਲਾੜੇ ਨੂੰ ਹਿਰਾਸਤ ਵਿਚ ਲਿਆ। ਥਾਣਾ ਲੱਖੋਕੇ ਬਹਿਰਾਮ ਦੇ ਐੱਸ. ਆਈ. ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ 22 ਫਰਵਰੀ ਦੀ ਰਾਤ ਪੁਲਸ ਹੈਲਪਲਾਈਨ ਨੰਬਰ ਰਾਹੀਂ ਇਕ ਸੂਚਨਾ ਮਿਲੀ ਕਿ ਪਿੰਡ ਨਵਾਂ ਕਿਲਾ ’ਚ ਜਸ਼ਨਪ੍ਰੀਤ ਸਿੰਘ ਵੱਲੋਂ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਇਕ ਨਾਬਾਲਿਗ ਲੜਕੀ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ, ਜੋ ਬਾਲ ਵਿਆਹ ਰੋਕੂ ਐਕਟ ਦੀ ਉਲੰਘਣਾ ਹੈ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਵਲੋਂ ਨਵੇਂ ਹੁਕਮ ਜਾਰੀ
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਅਗਵਾਈ ’ਚ ਟੀਮ ਜਸ਼ਨਪ੍ਰੀਤ ਸਿੰਘ ਦੇ ਘਰ ਪਹੁੰਚੀ ਤਾਂ ਉਥੇ ਇਕ ਨਵ ਵਿਆਹਿਆ ਜੋੜਾ ਮੌਜੂਦ ਸੀ, ਜਿਨਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਲੜਕੀ ਨੇ ਆਪਣੀ ਉਮਰ ਕਰੀਬ 14 ਸਾਲ ਦੱਸੀ ਜਦਕਿ ਲੜਕੇ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਦੱਸਿਆ।
ਇਹ ਵੀ ਪੜ੍ਹੋ : 25 ਤਾਰੀਖ਼ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ, ਹਲਚਲ ਵਧੀ
ਉਸ ਨੂੰ ਹਿਰਾਸਤ ’ਚ ਲੈਣ ਉਪਰੰਤ ਨਾਬਾਲਗ ਲੜਕੀ ਨੂੰ ਚਾਈਲਡ ਹੈਲਪਲਾਈਨ ਇੰਚਾਰਜ ਸਵਰਣਜੀਤ ਕੌਰ ਦੇ ਰਾਹੀਂ ਇਕ ਦਿਨ ਲਈ ਵਨ ਸਟਾਫ ਸਖੀ ਸੈਂਟਰ ਭੇਜਿਆ ਗਿਆ ਹੈ। ਜਸ਼ਨਪ੍ਰੀਤ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਅਮਰਜੀਤ ਕੌਰ, ਵੀਰ ਕੌਰ ਵੀਰੋ, ਸਵਰਨ ਸਿੰਘ, ਜੱਜ ਸਿੰਘ, ਪਰਮਜੀਤ ਕੌਰ, ਰਣਧੀਰ ਸਿੰਘ ਖ਼ਿਲਾਫ ਬਾਲ ਵਿਆਹ ਪਰਚਾ ਦਰਜ ਕਰਨ ਤੋਂ ਬਾਅਦ ਹੋਰਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੱਡਾ ਐਕਸ਼ਨ, ਕਾਰਵਾਈ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ
NEXT STORY