ਤਰਨਤਾਰਨ, (ਰਾਜੂ)- ਥਾਣਾ ਖੇਮਕਰਨ ਦੀ ਪੁਲਸ ਨੇ ਹੈਰੋਇਨ ਪੀਂਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਦੇਵ ਰਾਜ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਕਸਬਾ ਖੇਮਕਰਨ ਤੋਂ ਮਹਿੰਦੀਪੁਰ ਨੂੰ ਜਾ ਰਹੇ ਸਨ ਤਾਂ ਝਾੜੀਆਂ ਵਿਚ ਕਿਸੇ ਵਿਅਕਤੀ ਦੀ ਹਰਕਤ ਮਹਿਸੂਸ ਹੋਈ ਤੇ ਏ. ਐੱਸ. ਆਈ. ਨੇ ਝਾੜੀਆਂ 'ਚ ਜਾ ਕੇ ਵੇਖਿਆ ਤਾਂ ਸਲਵਿੰਦਰ ਸਿੰਘ ਉਰਫ ਸਿੰਦਾ ਪੁੱਤਰ ਹਰਬੰਸ ਸਿੰਘ ਵਾਸੀ ਹਵੇਲੀਆਂ ਹੈਰੋਇਨ ਦਾ ਸੇਵਨ ਕਰ ਰਿਹਾ ਸੀ। ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬਲਦੇਵ ਰਾਜ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ 'ਚ ਸੁਸ਼ੋਭਿਤ ਹੋਈ ਸੰਤ ਬਾਬਾ ਠਾਕਰ ਸਿੰਘ ਦੀ ਤਸਵੀਰ (ਵੀਡੀਓ)
NEXT STORY