ਲੁਧਿਆਣਾ (ਬੇਰੀ) : ਮਹਾਨਗਰ ’ਚ ਭੂ-ਮਾਫੀਆ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਚੁੱਕਾ ਹੈ, ਜੋ ਕਿ ਕਾਫ਼ੀ ਸਮੇਂ ਤੋਂ ਖ਼ਾਲੀ ਪਈ ਜ਼ਮੀਨਾਂ ’ਤੇ ਨਜ਼ਰ ਰੱਖਦਾ ਹੈ, ਫਿਰ ਉਸ ਦੀ ਜਾਣਕਾਰੀ ਲੈ ਕੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ ਆਪਣੇ ਨਾਂ ਕਰਵਾ ਲੈਂਦੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਪੱਛਮੀ ਤਹਿਸੀਲ ’ਚ ਸਾਹਮਣੇ ਆਇਆ ਹੈ, ਜਿਸ ’ਚ ਭੂ-ਮਾਫ਼ੀਆ ਦੇ ਇਕ ਵਿਅਕਤੀ ਨੇ ਵਿਦੇਸ਼ ’ਚ ਬੈਠੇ ਵਿਅਕਤੀ ਦੇ ਨਾਂ ’ਤੇ ਜਾਅਲੀ ਦਸਤਾਵੇਜ਼ ਬਣਾ ਕੇ ਕਰੋੜਾਂ ਦੀ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਪਰ ਇਕ ਹਫ਼ਤੇ ਬਾਅਦ ਇਸ ਦਾ ਖ਼ੁਲਾਸਾ ਹੋ ਗਿਆ, ਜਦੋਂ ਤਹਿਸੀਲਦਾਰ ਨੂੰ ਪਤਾ ਲੱਗਿਆ ਕਿ ਉਸ ਦੇ ਹੱਥੋਂ ਜਾਅਲੀ ਰਜਿਸਟਰੀ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਤੂਫ਼ਾਨ ਨਾਲ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਉਸ ਨੇ ਕਾਰਵਾਈ ਲਈ ਤੁਰੰਤ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਸ਼ਿਕਾਇਤ ਤੋਂ ਬਾਅਦ, ਜਿਸ ਵਿਅਕਤੀ ਨੇ ਇਹ ਜਾਅਲੀ ਰਜਿਸਟਰੀ ਕਰਵਾਈ, ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਅਕਾਵਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਤਹਿਸੀਲਦਾਰ ਅਤੇ ਪੁਲਸ ਦੇ ਵੱਡੇ ਅਧਿਕਾਰੀਆਂ ਤੱਕ ਆਪਣੀ ਪਹੁੰਚ ਲਗਾ ਦਿੱਤੀ ਹੈ, ਤਾਂ ਕਿ ਉਸ ’ਤੇ ਐੱਫ. ਆਈ. ਆਰ. ਨਾ ਹੋ ਸਕੇ। ਦਰਅਸਲ ਇਹ ਮਾਮਲਾ ਪਿੰਡ ਨੂਰਪੁਰ ਸਥਿਤ ਕਰੀਬ 14 ਕਨਾਲ ਜ਼ਮੀਨ ਦਾ ਹੈ। ਪਤਾ ਲੱਗਿਆ ਹੈ ਕਿ ਇਹ ਜ਼ਮੀਨ ਦਾ ਮਾਲਕ ਕੋਈ ਦੀਪ ਸਿੰਘ ਹੈ, ਜੋ ਕਿ ਕਾਫੀ ਸਮੇਂ ਤੋਂ ਕੈਨੇਡਾ ਰਹਿੰਦਾ ਹੈ। ਇਸ ਲਈ ਉਸ ਦੀ ਜ਼ਮੀਨ ਦੀ ਦੇਖ-ਰੇਖ ਲਈ ਸ਼ਹਿਰ ’ਚ ਕਈ ਨਹੀਂ ਸੀ। ਉਕਤ ਜ਼ਮੀਨ ’ਤੇ ਭੂ-ਮਾਫ਼ੀਆ ਦੀ ਨਜ਼ਰ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਭੂ-ਮਾਫ਼ੀਆ ਦੇ ਪੰਚਕੂਲਾ ਨਿਵਾਸੀ ਦੀਪਕ ਗੋਇਲ ਨਾਂ ਦੇ ਵਿਅਕਤੀ ਨੇ ਇਹ ਰਜਿਸਟਰੀ 11 ਫਰਵਰੀ ਨੂੰ ਆਪਣੇ ਨਾਂ ਕਰਵਾ ਲਈ ਸੀ। ਉਸ ਨੇ ਅਸਲੀ ਮਾਲਕ ਦੀਪ ਸਿੰਘ ਵਰਗਾ ਹੋਰ ਵਿਅਕਤੀ ਖੜ੍ਹਾ ਕਰ ਕੇ ਇਸ ਨੂੰ ਅੰਜਾਮ ਦਿੱਤਾ। ਇਹ ਮਾਮਲਾ ਪਕੜ ’ਚ ਉਸ ਸਮੇਂ ਆਇਆ, ਜਦੋਂ ਤਹਿਸੀਲਦਾਰ ਨੂੰ ਇਕ ਐਡਵੋਕੇਟ ਅਤੇ ਨੰਬਰਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਰਜਿਸਟਰੀ ਕੀਤੀ ਹੈ, ਜੋ ਕਿ ਫਰਜ਼ੀ ਦਸਤਾਵੇਜ਼ਾਂ ’ਤੇ ਹੋਈ ਹੈ ਪਰ ਉਸ ਦਾ ਅਸਲੀ ਮਾਲਕ ਵਿਦੇਸ਼ ਬੈਠਾ ਹੈ, ਜੋ ਕਿ ਰਜਿਸਟਰੀ ਕਰਵਾਉਣ ਲਈ ਇੰਡੀਆ ਆਇਆ ਹੀ ਨਹੀਂ। ਪਤਾ ਲੱਗਣ ’ਤੇ ਜਦੋਂ ਤਹਿਸੀਲਦਾਰ ਨੇ ਰਜਿਸਟਰੀ ’ਚ ਵਰਤੇ ਆਧਾਰ ਕਾਰਡ, ਪੈਨ ਕਾਰਡ ਚੈੱਕ ਕੀਤੇ ਗਏ, ਉਹ ਵੀ ਜਾਂਚ ’ਚ ਫਰਜ਼ੀ ਪਾਏ ਗਏ, ਜਿਸ ਤੋਂ ਬਾਅਦ ਤਹਿਸੀਲਦਾਰ ਨੇ ਅਸਲ ਰਜਿਸਟਰੀ ’ਤੇ ਰੋਕ ਲਗਾ ਦਿੱਤੀ।
ਕਾਰਵਾਈ ਰੁਕਵਾਉਣ ਲਈ ਤਹਿਸੀਲਦਾਰ ’ਤੇ ਬਣਾਇਆ ਜਾ ਰਿਹੈ ਦਬਾਅ
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਾਰਵਾਈ ਨੂੰ ਰੁਕਵਾਉਣ ਲਈ ਮੁਲਜ਼ਮ ਤਹਿਸੀਲਦਾਰ ’ਤੇ ਦਬਾਅ ਪਾਉਣ ’ਤੇ ਲੱਗੇ ਹੋਏ ਹਨ ਪਰ ਤਹਿਸੀਲਦਾਰ ਜਗਸੀਰ ਸਿੰਘ ਨੇ ਪਹਿਲਾਂ ਹੀ ਇਸ ਸਬੰਧ ’ਚ ਥਾਣਾ ਪੀ. ਏ. ਯੂ. ਸ਼ਿਕਾਇਤ ਨੂੰ ਦਿੱਤੀ ਸੀ ਅਤੇ ਡੀ. ਸੀ. ਦੇ ਧਿਆਨ ’ਚ ਵੀ ਇਹ ਮਾਮਲਾ ਲਿਆਂਦਾ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਰਜਿਸਟਰੀ ’ਚ ਗਵਾਹੀ ਦੇਣ ਵਾਲਾ ਐਡਵੋਕੇਟ ਅਤੇ ਨੰਬਰਦਾਰ ਸਵੇਰੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਕਰਵਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਪਹੁੰਚਾਉਣ ਲਈ ਮੰਗਲ ਸਿੰਘ ਬੱਸੀ ਦਾ ਉਪਰਾਲਾ
NEXT STORY