ਬੋਹਾ (ਬਾਂਸਲ) - ਸਮਾਜ ਦੇ ਉੱਜਵਲ ਭਵਿੱਖ ਲਈ ਨੌਜਵਾਨ ਕਲੱਬ ਸਮਾਜ ਸੇਵਾ 'ਚ ਅਹਿਮ ਰੋਲ ਅਦਾ ਕਰ ਰਹੀਆਂ ਹਨ। ਇਹ ਸ਼ਬਦ ਪਿੰਡ ਉੱਡਤ ਸੈਦੇਵਾਲਾਂ ਵਿਖੇ ਸਪੋਰਟਸ ਕਲੱਬ ਵਿਖੇ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਮਹਾਤਮਾ ਗਾਂਧੀ ਸਵੱਛ ਯੋਜਨਾ ਹੇਠ ਚੁਣੇ ਕਲੱਬ ਦੀ ਬਿਲਡਿੰਗ ਦਾ ਨੀਹ ਪੱਥਰ ਰੱਖਦਿਆਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੇ ਵਿਕਾਸ 'ਚ ਆਪਣਾ ਯੌਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਬੰਦਾ ਬਹਾਦਰ ਸਪੋਰਟਸ ਕਲੱਬ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਦਰ ਮਾਨਸਾ ਦੇ ਜ਼ਿਲਾ ਯੂਥ ਕੋਆਰਡੀਨੇਟਰ ਪਰਮਜੀਤ ਅਤੇ ਸਟੇਟ ਪੰਜਾਬ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਿਹਾ ਕਿ ਮਹਾਤਮਾ ਗਾਂਧੀ ਸਵੱਛ ਯੋਜਨਾ ਹੇਠ ਸਮੁੱਚੇ ਭਾਰਤ 'ਚ 150 ਜ਼ਿਲਿਆਂ ਦੀ ਚੋਣ ਕੀਤੀ, ਜਿਸ 'ਚ ਮਾਨਸਾ ਜ਼ਿਲੇ ਤੋਂ ਇਲਾਵਾ ਰੋਪੜ ਗੁਰਦਾਸਪੁਰ, ਫਿਰੋਜ਼ਪੁਰ ਅਤੇ ਜਲੰਧਰ ਦੇ ਜ਼ਿਲਿਆਂ ਨੂੰ ਸ਼ਾਮਲ ਕੀਤਾ ਗਿਆ। ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵੱਲੋ ਪਿੰਡ 'ਚ ਪਾਰਕ ਦੀ ਉਸਾਰੀ ਤੋਂ ਇਲਾਵਾ ਖੇਡ ਮੇਦਾਨ ਅਤੇ ਜਿੰਮ ਦੀ ਸਥਾਪਨਾ ਕੀਤੀ ਗਈ। ਇਸ ਪਿੰਡ ਨੂੰ ਇਕ ਮਾਡਲ ਪਿੰਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਰਘਵੀਰ ਸਿੰਘ ਮਾਨ ਸਹਾਇਕ ਡਾਰਿਕੇਟਰ ਯੁਵਕ ਸੇਵਾਵਾਂ ਮਾਨਸਾ, ਸਤਨਾਮ ਸਿੰਘ ਖੀਵਾ, ਮੀਹਾ ਸਿੰਘ ਆਦਿ ਮੈਂਬਰ ਮੌਜੂਦ ਸਨ।
ਪੁਲਸ ਦੇ ਕੰਨ 'ਤੇ ਨਹੀਂ ਸਰਕੀ ਜੂੰ, ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ
NEXT STORY