ਮੋਹਾਲੀ : ਮੋਹਾਲੀ ਜ਼ਿਲ੍ਹੇ 'ਚ ਬੀਤੀ ਰਾਤ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਘੱਗਰ ਅਤੇ ਸੁਖ਼ਨਾ ਚੋਅ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਜ਼ਿਲ੍ਹੇ 'ਚ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘੱਗਰ ਅਤੇ ਸੁਖ਼ਨਾ ਚੋਅ ਦੇ ਕੰਢਿਆਂ 'ਤੇ ਰਹਿਣ ਵਾਲੇ ਲੋਕ ਸਾਵਧਾਨ ਰਹਿਣ ਕਿਉਂਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ, ਜਾਰੀ ਕੀਤਾ ਗਿਆ ਬੁਲੇਟਿਨ (ਵੀਡੀਓ)

ਭਾਰੀ ਮੀਂਹ ਕਾਰਨ ਧੱਸੀਆਂ ਸੜਕਾਂ, ਟੁੱਟੇ ਦਰਖ਼ੱਤ
ਜ਼ਿਲ੍ਹੇ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੁਲਾਂ ਦੇ ਕਿਨਾਰੇ 'ਤੇ ਸੜਕਾਂ ਕਮਜ਼ੋਰ ਹੋ ਗਈਆਂ। ਏਅਰਪੋਰਟ ਨੇੜੇ ਸਥਿਤ ਪਿੰਡ ਧਰਮਗੜ੍ਹ ਤੋਂ ਫੇਜ਼-11 ਜਾਣ ਵਾਲੀ ਲਿੰਕ ਸੜਕ ਵੀ ਟੁੱਟ ਗਈ। ਡੰਪਿੰਗ ਗਰਾਊਂਡ ਸਾਹਮਣੇ ਸੜਕ ਦਾ ਵੱਡਾ ਹਿੱਸਾ ਨਾਲੇ ਦੇ ਵਗਦੇ ਪਾਣੀ ਨਾਲ ਖ਼ੁਰ ਗਿਆ। ਇਸ ਤੋਂ ਇਲਾਵਾ ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸੜਕਾਂ 'ਤੇ ਕਈ ਦਰੱਖਤ ਵੀ ਡਿੱਗੇ ਨਜ਼ਰ ਆਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਇਹ ਵੀ ਪੜ੍ਹੋ : 'ਅਗਲੇ ਡੇਢ ਘੰਟੇ ਤੱਕ ਭਰ ਜਾਣਗੇ ਇਹ ਇਲਾਕੇ'! ਛੱਡਿਆ ਜਾ ਰਿਹਾ ਪਾਣੀ, ਹਰਜੋਤ ਬੈਂਸ ਹੋ ਗਏ LIVE (ਵੀਡੀਓ)
ਫਿਲਹਾਲ ਪ੍ਰਸ਼ਾਸਨ ਵਲੋਂ ਨੁਕਸਾਨੀਆਂ ਸੜਕਾਂ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਇਨ੍ਹਾਂ ਰਸਤਿਆਂ ਅਤੇ ਪੁਲਾਂ ਤੋਂ ਦੂਰ ਰਹਿਣ। ਹਾਲਾਤਾਂ ਨੂੰ ਕਾਬੂ ਕਰਨ ਲਈ ਐਮਰਜੈਂਸੀ ਟੀਮਾਂ ਤਿਆਰ ਹਨ ਅਤੇ ਪ੍ਰਭਾਵਿਤ ਥਾਵਾਂ 'ਤੇ ਮਦਦ ਪਹੁੰਚਾਈ ਜਾ ਰਹੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਇਹ ਸੇਵਾ ਕੀਤੀ ਗਈ ਸ਼ੁਰੂ, ਜਲਦੀ ਕਰੋ ਅਪਲਾਈ
NEXT STORY