ਮੋਗਾ, (ਆਜ਼ਾਦ)- ਪੁਲਸ ਵੱਲੋਂ ਵ੍ਹੀਕਲ ਚੋਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਸੰਤੋਖ ਸਿੰਘ ਇਲਾਕੇ 'ਚ ਗਸ਼ਤ ਕਰਦੇ ਹੋਏ ਪਹਾੜਾ ਸਿੰਘ ਚੌਕ ਮੋਗਾ ਕੋਲ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਮੋਟਰਸਾਈਕਲ ਸਵਾਰ ਜਸਵਿੰਦਰ ਸਿੰਘ ਨਿਵਾਸੀ ਲਾਹੌਰੀਆਂ ਵਾਲਾ ਮੁਹੱਲਾ ਮੋਗਾ ਨੂੰ ਰੋਕਿਆ ਅਤੇ ਦਸਤਾਵੇਜ਼ ਦਿਖਾਉਣ ਨੂੰ ਕਿਹਾ ਤਾਂ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ, ਜਿਸ 'ਤੇ ਪੁਲਸ ਪਾਰਟੀ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਬਹੋਨਾ ਚੌਕ ਮੋਗਾ 'ਚ ਡੀ. ਜੇ. ਦਾ ਕੰਮ ਕਰਦਾ ਹੈ। ਉਕਤ ਮੋਟਰਸਾਈਕਲ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਕਿਸੇ ਪ੍ਰਵਾਸੀ ਵਿਅਕਤੀ ਤੋਂ ਲਿਆ ਸੀ। ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਅੱਜ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ। ਪੁਲਸ ਇਹ ਜਾਣਨ ਦਾ ਯਤਨ ਕਰ ਰਹੀ ਹੈ ਕਿ ਮੋਟਰਸਾਈਕਲ ਦਾ ਅਸਲੀ ਮਾਲਕ ਕੌਣ ਹੈ ਤੇ ਇਹ ਕਿਥੋਂ ਚੋਰੀ ਹੋਇਆ ਸੀ।
ਸਰਕਾਰੀ ਸਕੂਲ ਮੂਹਰੇ ਲੱਗੇ ਗੰਦਗੀ ਦੇ ਢੇਰ ਖੋਲ੍ਹ ਰਹੇ ਨੇ ਸਫਾਈ ਪ੍ਰਬੰਧਾਂ ਦੀ 'ਪੋਲ'
NEXT STORY