ਫਿਰੋਜ਼ਪੁਰ : ਫਿਰੋਜ਼ਪੁਰ 'ਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਘਰ ਦੀਆਂ ਕੰਧਾਂ 'ਤੇ ਪਲੱਸਤਰ ਕਰਨ ਦੌਰਾਨ ਮਿਸਤਰੀ ਅਤੇ ਮਕਾਨ ਮਾਲਕ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਇਸ ਦੌਰਾਨ ਦੋਹਾਂ ਦੀ ਮੌਤ ਹੋ ਗਈ ਅਤੇ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ। ਮ੍ਰਿਤਕਾਂ ਦੀ ਪਛਾਣ ਮਿਸਤਰੀ ਬਿੱਟੂ ਅਤੇ ਮਕਾਨ ਮਾਲਕ ਗੁਰਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕਸਬਾ ਮਮਦੋਟ ਦੇ ਨੇੜਲੇ ਪਿੰਡ ਛਾਂਗਾ ਖ਼ੁਰਦ 'ਚ ਗੁਰਜੀਤ ਸਿੰਘ ਨੇ ਮਹੀਨਾ ਪਹਿਲਾਂ ਆਪਣੇ ਘਰ 'ਚ ਮਿਸਤਰੀ ਲਾਏ ਹੋਏ ਸਨ ਅਤੇ ਘਰ ਦੀਆਂ ਕੰਧਾਂ 'ਤੇ ਪਲੱਸਤਰ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡੋਡੇ-ਭੁੱਕੀ ਦੇ ਠੇਕੇ ਖੁੱਲ੍ਹਣ ਨੂੰ ਲੈ ਕੇ ਰਵਨੀਤ ਬਿੱਟੂ ਦਾ ਆਇਆ ਵੱਡਾ ਬਿਆਨ (ਵੀਡੀਓ)
ਇਸ ਦੌਰਾਨ ਗਾਡਰ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਲੱਗ ਗਿਆ ਅਤੇ ਮਕਾਨ ਮਾਲਕ ਸਮੇਤ ਮਿਸਤਰੀ ਨੂੰ ਪਟਕਾ ਕੇ ਮਾਰਿਆ। ਮਕਾਨ ਮਾਲਕ ਹੇਠਾਂ ਡਿੱਗ ਪਿਆ, ਜਦੋਂ ਕਿ ਮਿਸਤਰੀ ਉੱਪਰ ਕੋਠੇ 'ਤੇ ਡਿੱਗ ਪਿਆ। ਜਦੋਂ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬੀਓ ਲੁੱਟ ਲਓ ਨਜ਼ਾਰੇ! ਛੁੱਟੀਆਂ ਦੀਆਂ ਲੱਗੀਆਂ ਮੌਜਾਂ, ਕਰ ਲਓ ਘੁੰਮਣ ਦੀ ਤਿਆਰੀ
ਲੋਕਾਂ ਦਾ ਕਹਿਣਾ ਹੈ ਕਿ ਘਰਾਂ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਬਾਰੇ ਉਹ ਪਹਿਲਾਂ ਵੀ ਕਈ ਵਾਰ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਹੁਣ ਵੱਡਾ ਹਾਦਸਾ ਵਾਪਰ ਗਿਆ ਹੈ। ਫਿਲਹਾਲ ਦੋਹਾਂ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਕਾਰਨ ਆਸ-ਪਾਸ ਦੇ ਇਲਾਕੇ 'ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਿਆ ਅਲਰਟ
NEXT STORY