ਸੰਗਰੂਰ : ਸੰਗਰੂਰ ਦੇ ਪਿੰਡ ਭੁੱਲਰ ਹੇੜੀ ਦੇ ਰਹਿਣ ਵਾਲੇ ਵਿਅਕਤੀ ਦੀ ਕੁਵੈਤ 'ਚ ਮੌਤ ਹੋ ਗਈ, ਜਿਸ ਦੀ ਪਛਾਣ ਨਵਾਬ ਖ਼ਾਨ ਵਜੋਂ ਹੋਈ ਹੈ। ਮ੍ਰਿਤਕ ਨੇ 2 ਦਿਨ ਬਾਅਦ 6 ਦਸੰਬਰ ਨੂੰ ਆਪਣੇ ਘਰ 2 ਮਹੀਨਿਆਂ ਦੀ ਛੁੱਟੀ ਕੱਟਣ ਲਈ ਆਉਣਾ ਸੀ ਪਰ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਫਿਲਹਾਲ ਮ੍ਰਿਤਕ ਦੀ ਲਾਸ਼ ਘਰ ਪੁੱਜਣ 'ਤੇ ਘਰ 'ਚ ਗਮ ਦਾ ਮਾਹੌਲ ਛਾਇਆ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨਵਾਬ ਖ਼ਾਨ ਦੇ ਪੁੱਤਰ ਅਸੀਮ ਨੇ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ।
ਇਹ ਵੀ ਪੜ੍ਹੋ : ਪੰਜਾਬੀਓ ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਸੀਤ ਲਹਿਰ ਸਣੇ ਮੀਂਹ ਨੂੰ ਲੈ ਕੇ ਜਾਰੀ ਹੋਇਆ ਯੈਲੋ Alert
ਉਨ੍ਹਾਂ ਦੇ ਪਿਤਾ 12 ਸਾਲ ਪਹਿਲਾਂ ਰੁਜ਼ਗਾਰ ਲਈ ਕੁਵੈਤ ਗਏ ਸਨ। ਉਨ੍ਹਾਂ ਨੇ 6 ਦਸੰਬਰ ਨੂੰ 2 ਮਹੀਨਿਆਂ ਦੀ ਛੁੱਟੀ 'ਤੇ ਆਉਣਾ ਸੀ ਕਿਉਂਕਿ ਉਸ ਦੇ ਪੁੱਤਰ ਦੀ ਲੋਹੜੀ ਸੀ ਅਤੇ ਘਰ 'ਚ ਖ਼ੁਸ਼ੀਆਂ ਦਾ ਮਾਹੌਲ ਛਾਇਆ ਹੋਇਆ ਸੀ। ਅਸੀਮ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਸ ਨੇ ਆਪਣੇ ਪਿਤਾ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਤਾਂ ਸਭ ਠੀਕ ਸੀ ਅਤੇ ਉਹ ਬੇਹੱਦ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੇ ਪੋਤੇ ਨੂੰ ਪਹਿਲੀ ਵਾਰ ਦੇਖਣਾ ਸੀ ਪਰ ਬਾਅਦ 'ਚ ਅਚਾਨਕ ਉਨ੍ਹਾਂ ਦਾ ਬੀ. ਪੀ. ਵੱਧ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ।
ਇਹ ਵੀ ਪੜ੍ਹੋ : NRI ਲਾੜੀ ਦੇ ਚੱਕਰ ਨੇ ਬੁਰਾ ਫਸਾਇਆ ਪੰਜਾਬੀ ਮੁੰਡਾ, ਪਤਾ ਨਹੀਂ ਸੀ ਇੰਝ ਟੁੱਟ ਜਾਵੇਗਾ ਵੱਡਾ ਸੁਫ਼ਨਾ
ਫਿਰ ਉਨ੍ਹਾਂ ਦੇ ਸਿਰ ਦਾ ਆਪਰੇਸ਼ਨ ਕਰਨਾ ਪਿਆ, ਜਿਸ ਤੋਂ ਬਾਅਦ ਉਹ ਕੋਮਾ 'ਚ ਚਲੇ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਨਵਾਬ ਖਾਨ ਦੀ ਮ੍ਰਿਤਕ ਦੇਹ ਪਿੰਡ ਪੁੱਜਦੇ ਹੀ ਮਾਤਮ ਵਾਲਾ ਮਾਹੌਲ ਛਾ ਗਿਆ। ਉਸ ਨੇ ਕਿਹਾ ਕਿ 12 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਨਵਾਬ ਖ਼ਾਨ ਵਿਦੇਸ਼ ਗਿਆ ਸੀ, ਜੋ ਕਿ ਹੁਣ ਬਾਕਸ 'ਚ ਲਾਸ਼ ਬਣ ਕੇ ਵਾਪਸ ਮੁੜਿਆ ਹੈ, ਜਿਸ ਨਾਲ ਪੂਰੇ ਪਿੰਡ 'ਚ ਸੋਗ ਫੈਲ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ 'ਚ ਗਰਜੇ ਸੰਤ ਸੀਚੇਵਾਲ, ਪੰਜਾਬ ਦੇ ਕਿਸਾਨਾਂ ਨੂੰ ਕੀਤਾ ਜਾ ਰਿਹੈ ਬਦਨਾਮ
NEXT STORY