ਗੜ੍ਹਸ਼ੰਕਰ (ਸ਼ੋਰੀ)- ਗੜ੍ਹਸ਼ੰਕਰ ਦੇ ਪਿੰਡ ਕਾਣੇਵਾਲ ਦੇ ਇਕ ਬੀਜ ਵਿਕਰੇਤਾ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਅਚਲਪੁਰ ਦੇ ਵਸਨੀਕ ਅਨਿਲ ਕੁਮਾਰ ਸ਼ਰਮਾ ਪੁੱਤਰ ਸੱਤਪਾਲ ਪਿੰਡ ਕਾਣੇਵਾਲ ਵਿਚ ਬੀਜਾਂ ਦੀ ਦੁਕਾਨ ਕਰਦਾ ਸੀ।

ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਉਸ ਨੂੰ ਸੋਹਣ ਲਾਲ ਪੁੱਤਰ ਪੋਹਲੋਂ ਰਾਮ ਵੱਲੋਂ ਨਾਜਾਇਜ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਨਾਲ ਇਸ ਦੀ ਨੂੰਹ ਵੀ ਹੈ ਅਤੇ ਇਸ ਵਜ੍ਹਾ ਕਰਕੇ ਮਰ ਰਿਹਾ ਹਾਂ। ਮ੍ਰਿਤਕ ਅਨਿਲ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਨੂੰ ਉਸ ਦੇ ਬੱਚਿਆਂ ਦਾ ਖਿਆਲ ਰੱਖਣ ਦੀ ਫਰਿਆਦ ਆਪਣੇ ਸੁਸਾਇਡ ਨੋਟ ਵਿਚ ਕੀਤੀ ਹੈ।
ਇਹ ਵੀ ਪੜ੍ਹੋ: ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਬਣਨ ਲੱਗੀ ਕੌਮੀ ਮੁੱਦਾ, ਕੇਜਰੀਵਾਲ-ਮਾਨ ਦੀਆਂ ਨਜ਼ਰਾਂ 2024 ਦੀਆਂ ਚੋਣਾਂ 'ਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
18 ਨੂੰ 'ਆਪ' ਵਿਧਾਇਕਾਂ ਦੀ ਹੋਵੇਗੀ ਅਗਨੀ ਪ੍ਰੀਖਿਆ, ਕੇਜਰੀਵਾਲ ਲੈਣਗੇ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਭਰੋਸਾ
NEXT STORY