ਫ਼ਾਜ਼ਿਲਕਾ (ਸੁਖਵਿੰਦਰ ਥਿੰਦ) : ਇੱਕ ਸਮਾਂ ਸੀ, ਜਦੋਂ ਫ਼ਾਜ਼ਿਲਕਾ ਸ਼ਹਿਰ ਦੇ ਨਾਂ 'ਤੇ 'ਫਾਜ਼ਿਲਕਾ ਸਟੀਮ ਸ਼ਿਪ' ਨਾਂ ਦਾ ਸਮੁੰਦਰੀ ਜਹਾਜ਼ ਵੀ ਚੱਲਦਾ ਸੀ। 1890 'ਚ ਬ੍ਰਿਟਿਸ਼ ਨੈਵੀਗੇਸ਼ਨ ਕੰਪਨੀ ਦੇ ਵਿਲੀਅਮ ਡੀ ਐਕਸਪੋਰਟ ਵੱਲੋਂ ਇਸ ਸ਼ਿਪ ਨੂੰ ਇੰਗਲੈਂਡ 'ਚ ਬਣਾਇਆ ਗਿਆ ਸੀ, ਜੋ ਕਿ ਸਕਾਟਲੈਂਡ ਦੀ ਗਲੋਸਕੋ ਬਦਰਗਾਹ ਦੇ ਨਾਂ 'ਤੇ ਰਜਿਸਟਰ ਸੀ ਅਤੇ ਜਹਾਜ਼ ਦਾ ਨੰਬਰ ਸੀ ਯੂਕੇ 98578। ਮਿਲੀ ਜਾਣਕਾਰੀ ਅਨੁਸਾਰ ਅੰਗਰੇਜ਼ਾਂ ਨੇ ਫ਼ਾਜ਼ਿਲਕਾ ਨੂੰ ਬਹੁਤ ਵੱਡੀ ਊੱਨ ਦੀ ਮੰਡੀ ਬਣਾਇਆ ਸੀ। ਪੂਰੇ ਭਾਰਤ 'ਚ ਪਹਾੜੀ ਏਰੀਏ ਵਿੱਚੋਂ ਊੱਨ ਫ਼ਾਜ਼ਿਲਕਾ ਆਉਂਦੀ ਸੀ ਅਤੇ ਅੱਗੇ ਫ਼ਾਜ਼ਿਲਕਾ ਤੋਂ ਰੇਲਗੱਡੀ ਰਾਹੀਂ ਇਸ ਨੂੰ ਕਰਾਚੀ ਬੰਦਰਗਾਹ ਲਿਜਾਇਆ ਜਾਂਦਾ ਸੀ। ਕਰਾਚੀ ਤੋਂ ਸਮੁੰਦਰੀ ਜਹਾਜ਼ ਰਾਹੀਂ ਇਸਨੂੰ ਯੂਰਪ ਭੇਜਿਆ ਜਾਂਦਾ ਸੀ। ਪਹਿਲਾਂ ਇਸ ਜਹਾਜ਼ ਨੂੰ ਇੰਪੋਰਟ-ਐਕਸਪੋਰਟ ਲਈ ਵਰਤੀਆਂ ਜਾਂਦਾ ਸੀ। ਇਸ ਜਹਾਜ਼ ਨਾਲ ਬਹੁਤ ਅਜੀਬ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ।
1897 ਜਦੋਂ ਇਹ ਜਹਾਜ਼ ਸਿੰਘਾਪੁਰ ਤੋਂ ਕਲਕੱਤੇ ਆ ਰਿਹਾ ਸੀ ਤਾਂ ਸਮੁੰਦਰ 'ਚ ਜਹਾਜ਼ ਦਾ ਕੋਲਾ ਖ਼ਤਮ ਹੋ ਗਿਆ ਸੀ, ਫਿਰ ਜਹਾਜ਼ ਦੇ ਕਰੂ ਨੇ ਜਹਾਜ਼ 'ਚਪਏ ਫਰਨੀਚਰ ਅਤੇ ਅੰਦਰ ਲਿਵਿੰਗ ਏਰੀਆ 'ਚ ਲੱਗੇ ਪਲਾਈ ਬੋਰਡ ਨੂੰ ਤੋੜ ਕੇ ਕੋਲੇ ਦੀ ਜਗ੍ਹਾ ਜਲਾਇਆ ਤਾਂ ਜੋ ਇੰਜਣ ਚੱਲਦਾ ਰਹੇ ਅਤੇ ਕਿਸੇ ਤਰ੍ਹਾਂ ਇਹ ਜਹਾਜ਼ ਕਲਕੱਤਾ ਬੰਦਰਗਾਹ 'ਤੇ ਪਹੁੰਚਿਆ। ਦੱਸਿਆ ਜਾਂਦਾ ਹੈ ਕਿ 1900 'ਚ ਜਦੋਂ ਇਹ ਜਹਾਜ਼ ਅਫਰੀਕਾ ਅਤੇ ਡਰਬਨ ਤੋਂ ਇੰਡੀਆ ਆ ਰਿਹਾ ਸੀ ਤਾਂ ਸਮੁੰਦਰ ਦੇ ਵਿਚਕਾਰ ਹੀ ਜਹਾਜ਼ ਦੇ ਪ੍ਰੋਪੈਲਰ ਖ਼ਰਾਬ ਹੋ ਗਏ ਸੀ। ਉਦੋਂ ਇਹ ਜਹਾਜ਼ ਧਰਤੀ ਤੋਂ 800 ਕਿਲੋਮੀਟਰ ਸਮੁੰਦਰ ਦੇ ਅੰਦਰ ਸੀ ਤਾਂ ਕਿਵੇਂ ਨਾ ਕਿਵੇਂ ਇਸ ਜਹਾਜ਼ 'ਤੇ ਕੈਪਟਨ ਨੇ ਸੇਲਿੰਗ ਕਰਕੇ ਸ਼ਿਪ ਨੂੰ ਅੱਗੇ ਵਧਾਇਆ ਤੇ ਸ਼੍ਰੀਲੰਕਾ ਦੇ ਕੋਲੰਬੋ ਪਹੁੰਚ ਗਿਆ। 1904 ਵਿੱਚ ਜਦੋਂ ਇੰਗਲੈਂਡ ਤੋਂ ਬਹੁਤ ਲੋਕਾਂ ਨੂੰ ਇੰਗਲੈਂਡ ਸਰਕਾਰ ਵਲੋਂ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਇੰਗਲੈਂਡ ਦੇ ਲੰਡਨ ਤੋਂ ਆਸਟ੍ਰੇਲੀਆ ਦੇ ਬ੍ਰਿਸਮੈਨ ਇਸੇ ਜਹਾਜ਼ ਉੱਪਰ ਛੱਡ ਕੇ ਆਉਂਦਾ ਸੀ।
ਇਹ ਫ਼ਾਜ਼ਿਲਕਾ ਸਟੀਮ ਸ਼ਿਪ ਵਰਡ ਵਾਰ ਵਨ ਦੇ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਆਪਣੀਆਂ ਫੌਜਾਂ ਨੂੰ ਲਿਆਉਣ ਲਿਜਾਣ ਲਈ ਵੀ ਵਰਤਿਆ ਗਿਆ ਸੀ। ਫਿਰ 31 ਅਕਤੂਬਰ 1919 ਨੂੰ ਜਦੋਂ ਇਹ ਜਹਾਜ਼ ਮਲੇਸ਼ੀਆ ਤੋਂ ਕਲਕੱਤੇ ਆ ਰਿਹਾ ਸੀ ਤਾਂ ਸਮੁੰਦਰ 'ਚ ਇੱਕ ਬਹੁਤ ਵੱਡਾ ਤੂਫ਼ਾਨ ਆਇਆ। ਕਰੂ ਮੈਂਬਰ ਦੇ ਕੰਟਰੋਲ ਤੋਂ ਇਹ ਸ਼ਿਪ ਬਾਹਰ ਹੋ ਗਿਆ ਅਤੇ ਇੱਕ ਬਹੁਤ ਵੱਡੀ ਚੱਟਾਨ ਦੇ ਨਾਲ ਟਕਰਾ ਗਿਆ, ਜਿਸ ਕਾਰਨ ਸ਼ਿਪ 'ਚ ਦਰਾਰ ਪੈ ਗਈ। ਫਿਰ ਮਦਦ ਲਈ ਮਲੇਸ਼ੀਆ ਰੇਡੀਓ ਸਿਗਨਲ ਭੇਜੇ ਗਏ ਅਤੇ ਮਲੇਸ਼ੀਆ ਤੋਂ ਜਰਮਨੀ ਦਾ ਸਕੀਮ ਸ਼ਿਪ ਸਹਿਬਾਂਗ ਹੈਲਪ ਲਈ ਪਹੁੰਚਿਆ। ਇਸ ਸ਼ਿਪ ਦੇ ਦੋ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਬਚਾ ਲਿਆ ਗਿਆ ਅਤੇ ਅਗਲੇ ਦਿਨ ਇਹ ਸ਼ਿਪ ਹੌਲੀ-ਹੌਲੀ ਡੁੱਬਦਾ ਹੋਇਆ ਪੂਰਾ ਸਮੁੰਦਰ 'ਚ ਸਮਾ ਗਿਆ। ਸ਼ਿਪ ਦੇ ਉੱਪਰ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਹੋਇਆ 'ਫ਼ਾਜ਼ਿਲਕਾ ਸਟਿਮ ਸ਼ਿਪ, ਜੋ ਫਾਜ਼ਿਲਕਾ ਲਈ ਬੜੇ ਮਾਣ ਵਾਲੀ ਗੱਲ ਹੈ।
ਹੌਂਸਲੇ ਨੂੰ ਸਲਾਮ! 72 ਸਾਲ ਦੀ ਉਮਰ 'ਚ ਵੀ ਦੌੜ ਦਾ ਜਜ਼ਬਾ ਕਾਇਮ, ਮੋਹਨ ਸਿੰਘ ਨੇ ਜਿੱਤੇ ਦੋ ਤਮਗੇ
NEXT STORY