ਖੇਮਕਰਨ, (ਗੁਰਮੇਲ, ਅਵਤਾਰ)- ਕਸਬਾ ਖੇਮਕਰਨ ਦੇ ਬਾਹਰਵਾਰ ਮਾਛੀਕੇ ਰੋਡ 'ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਸ ਨੂੰ ਦਿੱਤੀ ਦਰਖਾਸਤ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਖੇਮਕਰਨ ਨੇ ਦੱਸਿਆ ਕਿ ਉਹ ਮਾਛੀਕੇ ਰੋਡ 'ਤੇ ਡੇਅਰੀ ਦਾ ਧੰਦਾ ਕਰਦਾ ਹੈ। ਪਿਛਲੀ ਰਾਤ ਜਦੋਂ ਮੈਂ ਆਪਣੇ ਡੇਅਰੀ ਫਾਰਮ 'ਤੇ ਸੁੱਤਾ ਸੀ ਤਾਂ ਅਚਾਨਕ ਮੈਨੂੰ ਖੜਾਕ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਜਦੋਂ ਮੈਂ ਆਪਣੇ ਗੇਟ ਦੇ ਨਜ਼ਦੀਕ ਪਹੁੰਚਿਆ ਤਾਂ ਰੂਪ ਸਿੰਘ ਪੁੱਤਰ ਸੂਰਤਾ ਸਿੰਘ ਅਤੇ ਨਾਲ 3-4 ਅਣਪਛਾਤੇ ਵਿਅਕਤੀਆਂ ਨੇ ਮੇਰੇ 'ਤੇ ਸਿੱਧੀ ਗੋਲੀ ਚਲਾ ਦਿੱਤੀ ਅਤੇ ਮੈਂ ਭੱਜ ਕੇ ਜਾਨ ਬਚਾਈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਰੂਪ ਸਿੰਘ ਪੁੱਤਰ ਸੂਰਤਾ ਸਿੰਘ ਤੋਂ 6 ਲੱਖ ਰੁਪਏ ਲੈਣੇ ਹਨ ਤੇ ਇਸ ਸਬੰਧੀ ਮੈਂ ਉਸ ਤੋਂ ਚੈੱਕ ਲਏ ਹਨ। ਚੈੱਕ ਬਾਊਂਸ ਹੋਣ 'ਤੇ ਉਸ ਨੂੰ ਅਦਾਲਤੀ ਨੋਟਿਸ ਆਉਣ 'ਤੇ ਉਸਨੇ ਤੈਸ਼ ਵਿਚ ਆ ਕੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਮੈਂ ਥਾਣਾ ਖੇਮਕਰਨ ਵਿਖੇ ਦਰਖਾਸਤ ਦੇ ਦਿੱਤੀ ਹੈ। ਇਸ ਸਬੰਧੀ ਜਦੋਂ ਦੂਸਰੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਰੂਪ ਸਿੰਘ ਪੁੱਤਰ ਸੂਰਤਾ ਸਿੰਘ ਨੇ ਆਖਿਆ ਕਿ ਮੇਰੇ ਨਾਂ 'ਤੇ ਕੋਈ ਅਸਲਾ ਲਾਇਸੈਂਸ ਨਹੀਂ ਹੈ ਤੇ ਨਾ ਹੀ ਮੈਂ ਮੁੱਦਈ 'ਤੇ ਗੋਲੀਆਂ ਚਲਾਈਆਂ ਹਨ।
ਚੋਰੀ-ਛਿਪੇ ਚੱਲੇ ਪਟਾਕਿਆਂ ਦੀ ਖੁੱਲ੍ਹੀ ਪੋਲ, ਜ਼ਿਲੇ ਅੰਦਰ ਉਲੰਘਣਾ ਦੇ 2 ਕੇਸ ਦਰਜ
NEXT STORY