ਪਾਇਲ (ਵਿਨਾਇਕ) : ਪਾਇਲ ਤੋਂ 22 ਕਿਲੋਮੀਟਰ ਦੂਰ ਪਿੰਡ ਜਗੇੜਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਇਕ 58 ਸਾਲਾ ਦੁਕਾਨਦਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਰਘਟਨਾ ਸਬੰਧੀ ਮਲੌਦ ਪੁਲਸ ਨੇ ਕਰਨੀਤ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਅਹਿਮਦਗੜ੍ਹ ਦੇ ਬਿਆਨਾਂ ਦੇ ਆਧਾਰ ’ਤੇ ਟਾਟਾ 407 ਦੇ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਤੇਗ ਥਾਣਾ ਫਿਲੌਰ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਕਰਨੀਤ ਕੁਮਾਰ ਅਨੁਸਾਰ ਉਸਦਾ ਪਿਤਾ ਪਿੰਡ ਸਿਆੜ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਸੀ। 30 ਸਤੰਬਰ ਨੂੰ ਬਾਅਦ ਦੁਪਹਿਰ ਮੇਰੇ ਪਿਤਾ ਪ੍ਰਦੀਪ ਕੁਮਾਰ ਮੈਨੂੰ ਨਾਲ ਲੈ ਕੇ ਆਪਣੇ ਐਕਟਿਵਾ ਸਕੂਟਰ ’ਤੇ ਪਿੰਡ ਸਿਆੜ ਤੋਂ ਘਰ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਮੇਰੇ ਪਿਤਾ ਨੇ ਮੈਨੂੰ ਜਗੇੜਾ ਪੁਲ ਪਾਸ ਉਤਾਰ ਦਿੱਤਾ ਅਤੇ ਖੁਦ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਚਲੇ ਗਏ। ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫਤਾਰੀ ਆ ਰਹੇ ਟਾਟਾ 407 ਨੇ ਗਲਤ ਸਾਇਡ ਤੋਂ ਲਿਆ ਕੇ ਮੇਰੇ ਪਿਤਾ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੇਰੇ ਪਿਤਾ ਆਪਣੀ ਸਕੂਟਰੀ ਤੋਂ ਹੇਠਾਂ ਡਿੱਗ ਗਏ ਅਤੇ ਗੰਭੀਰ ਫੱਟੜ ਹੋ ਗਏ। ਬਾਅਦ ’ਚ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਤਪਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੁਲਜਾਰ ਹਸਪਤਾਲ ਮਾਲੇਰਕੋਟਲਾ ਅਤੇ ਬਾਅਦ ’ਚ ਹਿੰਦ ਹਸਪਤਾਲ ਅਹਿਮਦਗੜ੍ਹ ਰੈਫਰ ਕੀਤਾ ਗਿਆ ਪ੍ਰੰਤੂ ਉਨ੍ਹਾਂ ਦੀ ਰਸਤੇ ’ਚ ਹੀ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਮੌਤ ਹੋ ਗਈ। ਮਲੌਦ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਭਾਦਸੋਂ ’ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ
ਕੀ ਕਹਿੰਦੇ ਨੇ ਪੁਲਸ ਜਾਂਚ ਅਧਿਕਾਰੀ
ਇਸ ਸਬੰਧ ’ਚ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ. ਐੱਸ. ਆਈ. ਤਰਵਿੰਦਰ ਕੁਮਾਰ ਇੰਚਾਰਜ ਪੁਲਸ ਚੌਕੀ ਸਿਆੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਲਖਮੀਰਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਰੋਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਟਾਰੀ ਸਰਹੱਦ 'ਤੇ ਮੁੜ ਤੋਂ ਸ਼ੁਰੂ ਹੋਈ ਰੀਟਰੀਟ ਸੈਰੇਮਨੀ, ਇਕ ਸਮੇਂ 11 ਹਜ਼ਾਰ ਸੈਲਾਨੀਆਂ ਨੂੰ ਮਿਲੀ ਇਜਾਜ਼ਤ
NEXT STORY