ਜਲੰਧਰ, (ਰਾਜੇਸ਼)- ਘਰ ਤੋਂ ਬੁਟੀਕ 'ਤੇ ਜਾ ਰਹੀ ਔਰਤ ਨੂੰ ਲੁਟੇਰਿਆਂ ਨੇ ਰਸਤੇ ਵਿਚ ਹੀ ਰੋਕ ਲਿਆ ਤੇ ਚਾਕੂ ਵਿਖਾ ਕੇ ਕੰਨ ਦੇ ਟਾਪਸ ਲੁੱਟ ਲਏ। ਲੁਟੇਰਿਆਂ ਨੇ ਔਰਤ ਤੋਂ ਉਸਦਾ ਪਰਸ ਤੇ ਮੋਬਾਇਲ ਵੀ ਖੋਹਣਾ ਚਾਹਿਆ ਪਰ ਕਾਮਯਾਬ ਨਹੀਂ ਹੋ ਸਕੇ। ਪ੍ਰਕਾਸ਼ ਨਗਰ ਵਾਸੀ ਗਗਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰੂ ਤੇਗ ਬਹਾਦਰ ਨਗਰ ਵਿਚ ਬੁਟੀਕ 'ਤੇ ਆਈ ਸੀ। ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲੀ ਤਾਂ ਉਥੋਂ ਐਕਟਿਵਾ 'ਤੇ ਆਏ ਤਿੰਨ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਉਸ ਦੀ ਗਰਦਨ 'ਤੇ ਚਾਕੂ ਰੱਖ ਦਿੱਤਾ। ਉਨ੍ਹਾਂ ਨੇ ਕੰਨਾਂ ਵਿਚੋਂ ਪਹਿਲਾਂ ਟਾਪਸ ਉਤਰਵਾ ਲਏ। ਬਾਅਦ 'ਚ ਔਰਤ ਤੋਂ ਮੋਬਾਇਲ ਅਤੇ ਪਰਸ ਖੋਹਣ ਲੱਗੇ ਤਾਂ ਔਰਤ ਨੇ ਵਿਰੋਧ ਕੀਤਾ। ਔਰਤ ਦੇ ਵਿਰੋਧ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ 6 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੇਮੀ ਦੀ ਕੁੱਟਮਾਰ ਕਰਨ ਵਾਲੇ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ 'ਤੇ ਮਾਮਲਾ ਦਰਜ
NEXT STORY