ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇਕ ਨੰਨੇ ਬੱਚੇ ਕਰਮਨਬੀਰ ਸਿੰਘ ਵਾਸੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 1 ਕਲੋਨੀ ਗੁਰਦਾਸਪੁਰ ਨੇ ਆਪਣੀ ਅਦਭੁੱਤ ਯਾਦਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਵਲ 3 ਮਿੰਟ 35 ਸਕਿੰਟ ਵਿੱਚ ਦੁਨੀਆ ਦੇ 195 ਦੇਸ਼ਾਂ ਦੇ ਨਾਮ ਬਿਨਾਂ ਕਿਸੇ ਗਲਤੀ ਦੇ ਬੋਲ ਕੇ ਇੱਕ ਵਿਲੱਖਣ ਰਿਕਾਰਡ ਕਾਇਮ ਕਰ ਦਿੱਤਾ। ਇਸ ਸ਼ਾਨਦਾਰ ਕਾਰਨਾਮੇ ਨਾਲ ਬੱਚੇ ਦਾ ਨਾਮ ਇੰਡੀਆ ਰਿਕਾਰਡ ਬੁੱਕ ਵਿੱਚ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਨੰਨੀ ਉਮਰ ਵਿੱਚ ਕੀਤੀ ਗਈ ਇਸ ਵੱਡੀ ਉਪਲਬਧੀ ਨਾਲ ਨਾ ਸਿਰਫ਼ ਬੱਚੇ ਦੇ ਪਰਿਵਾਰ ਵਿੱਚ, ਸਗੋਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੱਸਣਯੋਗ ਹੈ ਕਿ ਕਰਮਨਬੀਰ ਸਿੰਘ ਦੀ ਉਮਰ 7 ਸਾਲ ਹੈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤੈਨਾਤ ਸਹਾਇਕ ਪ੍ਰੋਫੈਸਰ ਡਾ. ਤੇਜਬੀਰ ਸਿੰਘ ਅਤੇ ਡਾ. ਨਿਧੀ ਦਾ ਸਪੁੱਤਰ ਹੈ। ਕਰਮਨਬੀਰ ਸਿੰਘ ਜੀਆ ਲਾਲ ਮਿੱਤਲ ਡੀਏਵੀ ਸਕੂਲ ਗੁਰਦਾਸਪੁਰ ਵਿਖੇ ਦੂਸਰੀ ਜਮਾਤ ਦਾ ਵਿਦਿਆਰਥੀ ਹੈ ਜਿਸ ਦੀ ਇਸ ਪ੍ਰਾਪਤੀ ਲਈ ਸ਼ਹਿਰ ਵਾਸੀਆਂ, ਸਮਾਜਿਕ ਸੰਸਥਾਵਾਂ, ਸਿੱਖਿਆ ਅਤੇ ਬੁੱਧੀਜੀਵੀ ਵਰਗ ਵੱਲੋਂ ਬੱਚੇ ਦੀ ਇਸ ਕਾਬਿਲ-ਏ-ਤਾਰੀਫ਼ ਉਪਲਬਧੀ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬਜਟ 2026 ’ਚ ਵੀ ਪੰਜਾਬ ਦੀ ਅਣਦੇਖੀ, 12 ਸਾਲਾਂ ਤੋਂ ਬਣਦਾ ਹੱਕ ਨਹੀਂ ਮਿਲਿਆ: ਰਾਜਾ ਵੜਿੰਗ
ਲੋਕਾਂ ਦਾ ਕਹਿਣਾ ਹੈ ਕਿ ਇਸ ਨੰਨੇ ਬੱਚੇ ਦੀ ਕਾਮਯਾਬੀ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗਦਰਸ਼ਨ, ਪਰਿਵਾਰਕ ਸਹਿਯੋਗ ਅਤੇ ਲਗਨ ਨਾਲ ਛੋਟੀ ਉਮਰ ਵਿੱਚ ਵੀ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਇਹ ਉਪਲਬਧੀ ਨਾ ਸਿਰਫ਼ ਬੱਚਿਆਂ ਲਈ, ਸਗੋਂ ਪੂਰੇ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਪ੍ਰੇਰਣਾ ਹੈ। ਇਸ ਮੌਕੇ ‘ਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਬੱਚੇ ਨੂੰ ਪੜ੍ਹਾਈ ਅਤੇ ਯਾਦਸ਼ਕਤੀ ਵਧਾਉਣ ਵਾਲੀਆਂ ਗਤੀਵਿਧੀਆਂ ਵੱਲ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਇਹ ਸਫਲਤਾ ਬੱਚੇ ਦੀ ਮਿਹਨਤ ਅਤੇ ਸਾਰੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਹੈ।
ਇਹ ਵੀ ਪੜ੍ਹੋ- 'ਸੰਤੁਸ਼ਟੀਜਨਕ ਨਹੀਂ ਕੇਂਦਰ ਸਰਕਾਰ ਦਾ ਬਜਟ' : MP ਹਰਸਿਮਰਤ ਕੌਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਇਆ 16 ਟਾਇਰੀ ਟਰਾਲਾ, ਡਰਾਈਵਰ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ
NEXT STORY