ਸੰਦੌੜ(ਰਿਖੀ)- ਥਾਣਾ ਸੰਦੌੜ ’ਚ ਪੈਂਦੇ ਪਿੰਡ ਹਥਨ ਵਿਖੇ ਬੀਤੀ ਰਾਤ ਇਕ 28 ਸਾਲ ਦੇ ਨੌਜਵਾਨ ਵੱਲੋਂ ਕਿਸੇ ਦੇ ਘਰ ਜਾ ਕੇ ਕੀਤੀ ਗਈ ਖੁਦਕੁਸ਼ੀ ਹੈਰਾਨੀਜਨਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਥਾਣਾ ਸੰਦੌੜ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਬਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹਥਨ ਵੱਲੋਂ ਪੁਲਸ ਨੂੰ ਬਿਆਨ ਦਿੱਤੇ ਗਏ ਹਨ ਕਿ ਉਸਦਾ ਛੋਟਾ ਭਰਾ ਨਿਰਭੈ ਸਿੰਘ ਹੋ ਕਿ ਅਜੇ ਕੁਆਰਾ ਸੀ, ਜਿਸਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਚੱਲੇ ਆ ਰਹੇ ਸਨ।
ਇਹ ਵੀ ਪੜ੍ਹੋ : PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ
ਪੁਲਸ ਨੂੰ ਲਿਖਾਏ ਬਿਆਨਾਂ ਦੇ ਅਨੁਸਾਰ 3 ਅਗਸਤ ਦੀ ਰਾਤ ਨੂੰ ਨਿਰਭੈ ਸਿੰਘ ਚੁਬਾਰੇ ’ਚ ਸੌ ਗਿਆ ਸੀ ਪਰ ਸਵੇਰੇ ਨਿਰਭੈ ਸਿੰਘ ਚੁਬਾਰੇ ’ਚ ਨਹੀਂ ਸੀ। ਜਦੋਂ ਉਸਦੀ ਭਾਲ ਕੀਤੀ ਤਾਂ ਥੋੜੀ ਦੂਰ ਹੀ ਪਿੰਡ ਦੇ ਹੀ ਇਕ ਵਿਅਕਤੀ ਦੇ ਘਰ ’ਚ ਰੌਲਾ ਪੈ ਰਿਹਾ ਸੀ। ਇਸ ਸਬੰਧੀ ਸੰਦੌੜ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਨਿਰਭੈ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਥਾਣਾ ਮੁਖੀ ਅਨੁਸਾਰ ਇਸ ਸਬੰਧੀ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰ ਕੇ ਨਿਰਮਲ ਸਿੰਘ, ਨਛੱਤਰ ਸਿੰਘ ਅਤੇ ਮਨਪ੍ਰੀਤ ਕੌਰ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਰਕਾਰ ਤੋਂ ਬੇਹੱਦ ਖਫਾ ਹਨ ਪੰਜ ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮ
ਥਾਣਾ ਮੁਖੀ ਨੇ ਕਿਹਾ ਕਿ ਇਸ ਕੇਸ ਦੀ ਮੁਕੰਮਲ ਤਫਤੀਸ਼ ਤੋਂ ਬਾਅਦ ਹੀ ਸਾਰੀ ਕਹਾਣੀ ਬਾਰੇ ਖੁਲਾਸਾ ਹੋ ਸਕਦਾ ਹੈ ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਰੁਕਨਾ ਮੁੰਗਲਾ ਵਿਖੇ ਬਾਸਕਟਬਾਲ ਦੇ ਗਰਾਊਂਡ ਦਾ ਕੀਤਾ ਉਦਘਾਟਨ
NEXT STORY