ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜ਼ੁਰਮਾਨਾ ਰਾਸ਼ੀ 'ਚ ਵਾਧਾ ਕੀਤੇ ਜਾਣ ਨਾਲ ਸੜਕਾਂ 'ਤੇ ਰਿਸ਼ਵਤਖ਼ੋਰੀ ਹੋਰ ਵਧੇਗੀ। 'ਆਪ' ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜੁਰਮਾਨੇ ਵਧਾ ਕੇ ਟ੍ਰੈਫਿਕ ਨਿਯਮ ਲਾਗੂ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਸੂਬੇ 'ਚ ਟ੍ਰੈਫਿਕ ਨਿਯਮ ਲਾਗੂ ਕਰਾਉਣ ਲਈ ਟ੍ਰੈਫਿਕ ਪੁਲਸ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਹੀ ਨਹੀਂ ਹੈ।
ਚੀਮਾ ਨੇ 2016 ਦੀ ਇਕ ਆਰ. ਟੀ. ਆਈ. ਸੂਚਨਾ ਦੇ ਹਵਾਲੇ ਨਾਲ ਕਿਹਾ ਕਿ 1966 'ਚ ਪੰਜਾਬ ਅੰਦਰ 4000 ਗੱਡੀਆਂ ਸਨ ਅਤੇ ਟ੍ਰੈਫਿਕ ਪੁਲਸ ਦੇ 1200 ਮੁਲਾਜ਼ਮ ਸਨ। 2016 ਤੱਕ ਗੱਡੀਆਂ/ਵਹੀਕਲਾਂ ਦੀ ਗਿਣਤੀ 1 ਕਰੋੜ ਤੋਂ ਉੱਤੇ ਚਲੀ ਗਈ ਅਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਦੀ ਨਫ਼ਰੀ ਮਹਿਜ਼ 1535 ਤੱਕ ਪਹੁੰਚੀ। ਨਵੰਬਰ 2016 ਦੀ ਆਰ. ਟੀ. ਆਈ. ਸੂਚਨਾ ਅਨੁਸਾਰ ਪੂਰੇ ਮੋਗੇ ਜ਼ਿਲੇ 'ਚ ਸਿਰਫ਼ 29 ਟ੍ਰੈਫਿਕ ਪੁਲਸ ਮੁਲਾਜ਼ਮ ਸਨ। ਇਹੋ ਹਾਲ ਪੰਜਾਬ ਦੇ ਬਾਕੀ ਜ਼ਿਲਿਆਂ ਦਾ ਹੈ। ਦੂਜੇ ਪਾਸੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਸੁਰੱਖਿਆ 'ਚ 15000 ਤੋਂ ਵੱਧ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਹਨ।
ਚੀਮਾ ਨੇ ਕਿਹਾ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਦੇ ਮਾਹੌਲ 'ਚ ਸੜਕਾਂ 'ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਦਾ ਵੀ ਵੱਡਾ ਹਿੱਸਾ ਭ੍ਰਿਸ਼ਟਾਚਾਰ 'ਚ ਡੁੱਬਿਆ ਹੋਇਆ ਹੈ। ਪੁਲਸ ਨਾਕੇ ਠੇਕਿਆਂ 'ਤੇ ਚੱਲ ਰਹੇ ਹਨ ਜਦੋਂ ਤੱਕ ਪੂਰੀ ਟ੍ਰੈਫਿਕ ਨਫ਼ਰੀ ਰਿਸ਼ਵਤਖ਼ੋਰੀ 'ਤੇ ਸਖ਼ਤੀ ਨਾਲ ਨਕੇਲ, ਟ੍ਰੈਫਿਕ ਪੁਲਸ ਦੇ ਕੰਮਕਾਜ 'ਚ ਜ਼ੀਰੋ ਸਿਆਸੀ ਦਖ਼ਲ, ਡਰਾਈਵਿੰਗ ਲਾਈਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਮਰੀਕਾ-ਕੈਨੇਡਾ ਜਿੰਨੀ ਸਖ਼ਤ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਸਕੂਲ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਜਾਗਰੂਕਤਾ ਲੋੜੀਂਦੀਆਂ ਟ੍ਰੈਫਿਕ ਲਾਇਟਾਂ ਅਤੇ ਦਿਸ਼ਾ ਅਤੇ ਚਿਤਾਵਨੀ ਸੂਚਕਾਂ ਸਮੇਤ ਵਾਹਨਾਂ ਅਤੇ ਜਨਸੰਖਿਆ ਮੁਤਾਬਿਕ ਲੋੜੀਂਦੇ ਬੁਨਿਆਦੀ ਢਾਂਚਾ ਨਹੀਂ ਦਿੱਤਾ ਜਾਂਦਾ, ਉਨੀ ਦੇਰ ਤੱਕ 10 ਗੁਣਾ ਜੁਰਮਾਨੇ ਵਧਾ ਕੇ ਵੀ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਯਕੀਨੀ ਨਹੀਂ ਬਣ ਸਕਦੀਆਂ।
ਭਾਈ ਲੌਂਗੋਵਾਲ ਨੇ ਅਮਰੀਕਾ 'ਚ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ 'ਤੇ ਪ੍ਰਗਟਾਈ ਚਿੰਤਾ
NEXT STORY