ਚੀਮਾ ਮੰਡੀ (ਬੇਦੀ) : ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਿਰ-ਆਧਾਰ ਦੱਸਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮਿਸ਼ਨ ਵੱਲੋਂ ਸੀ. ਬੀ. ਆਈ. ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ ਪਰ ਇਨ੍ਹਾਂ ਨੇ ਸੀ. ਬੀ. ਆਈ. ਤੋਂ ਜਾਂਚ ਵਾਪਸ ਲੈ ਕੇ ਆਪਣੇ ਰਿਸ਼ਤੇਦਾਰ ਰਿਟਾਇਰਡ ਜੱਜ ਤੋਂ ਝੂਠੀ ਰਿਪੋਰਟ ਬਣਵਾ ਕੇ ਕੋਝੀ ਸਾਜ਼ਿਸ਼ ਤਹਿਤ ਦਰਵੇਸ਼ ਸਿਆਸਦਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਜਾਂਚ ਅਧੀਨ ਬਣਾਏ ਗਵਾਹਾਂ ਨੇ ਇਹ ਵੀ ਦੱਸਿਆ ਅਸੀਂ ਕੋਈ ਹਲਫੀਆ ਬਿਆਨ ਨਹੀਂ ਦਿੱਤੇ ਅਤੇ ਸਾਡੇ 'ਤੇ ਦਬਾਅ ਪਾ ਕੇ ਖਾਲ੍ਹੀ ਕਾਗਜ਼ਾਂ 'ਤੇ ਦਸਤਖਤ ਕਰਵਾਏ ਗਏ ਸਨ, ਜਿਨ੍ਹਾਂ ਨੇ ਗਵਾਹੀ ਤੋਂ ਮੁਨਕਰ ਕੀਤਾ। ਇਸ ਮੌਕੇ ਰਵਿੰਦਰ ਬਾਂਸਲ, ਜਥੇਦਾਰ ਲੀਲਾ ਸਿੰਘ, ਪ੍ਰਗਟ ਸਿੰਘ ਸਾਬਕਾ ਐੱਮ. ਸੀ, ਜਥੇਦਾਰ ਗੁਰਚਰਨ ਸਿੰਘ ਡੱਲਵਾਲਾ, ਦਰਸ਼ਨ ਸਿੰਘ ਮੰਢਾਲੀ ਆਦਿ ਹਾਜ਼ਰ ਸਨ।
ਘਰਾਂ ਤੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨਾਲ ਝੁਲਸਿਆ ਨੌਜਵਾਨ, ਧਮਾਕੇ ਨਾਲ ਫਟੀ ਛੱਤ (ਵੀਡੀਓ)
NEXT STORY