ਚੰਡੀਗੜ੍ਹ(ਰਮਨਜੀਤ)-ਆਮ ਆਦਮੀ ਪਾਰਟੀ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਖਿਲਾਫ ਬਗ਼ਾਵਤ ਨੇ ਪਾਰਟੀ ਸੰਗਠਨ ਵਿਚ ਡਾ. ਬਲਬੀਰ ਸਿੰਘ ਨੂੰ ਹੋਰ ਮਜ਼ਬੂਤ ਸਾਬਤ ਕਰ ਦਿੱਤਾ ਹੈ। ਡਾ. ਬਲਬੀਰ ਸਿੰਘ ਖਿਲਾਫ 16 ਨੇਤਾਵਾਂ ਵੱਲੋਂ ਅਸਤੀਫਾ ਦੇਣ, ਐੱਨ. ਆਰ. ਆਈ. ਯੂਨਿਟਾਂ ਵੱਲੋਂ ਹਟਾਉਣ ਲਈ ਪੱਤਰ ਲਿਖਣ ਤੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ 'ਵੀਡੀਓ ਬੰਬ' ਵੀ ਆਪਣਾ ਅਸਰ ਵਿਖਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ। ਨਤੀਜੇ ਵਜੋਂ ਬੁੱਧਵਾਰ ਨੂੰ ਦੋ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਆਪਣੇ ਅਸਤੀਫੇ ਦੇ ਐਲਾਨ ਨੂੰ 'ਗਲਤ ਫਹਿਮੀ' ਕਰਾਰ ਦਿੰਦਿਆਂ ਡਾ. ਬਲਬੀਰ ਸਿੰਘ ਵਿਚ ਆਪਣਾ 'ਭਰੋਸਾ' ਪ੍ਰਗਟਾਇਆ ਹੈ। ਪਟਿਆਲਾ ਦੇ ਸਨੌਰ ਹਲਕੇ ਤੋਂ ਵਿਧਾਨਸਭਾ ਚੋਣ ਲੜਨ ਵਾਲੀ ਕੁਲਦੀਪ ਕੌਰ ਟੌਹੜਾ ਨੇ ਬਾਕਾਇਦਾ ਇਕ ਬੈਠਕ ਆਯੋਜਿਤ ਕਰ ਕੇ ਪਾਰਟੀ ਵਾਲੰਟੀਅਰਾਂ ਨਾਲ ਆਪਣੀ ਗੱਲ ਸਾਂਝੀ ਕੀਤੀ । ਟੌਹੜਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਤਤਪਰ ਹਨ ਅਤੇ ਰਹਿਣਗੇ। ਉਧਰ 'ਆਪ' ਨੇਤਾ ਡਾ. ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਅਸਤੀਫੇ ਨੂੰ 'ਤਤਕਾਲਿਕ' ਨਾਰਾਜ਼ਗੀ ਕਰਾਰ ਦਿੱਤਾ।ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਡਾ. ਬਲਬੀਰ ਸਿੰਘ ਸਮੇਤ ਕਿਸੇ ਵੀ ਪਾਰਟੀ ਲੀਡਰ ਨਾਲ ਕੋਈ ਮਨ-ਮੁਟਾਅ ਨਹੀਂ ਹੈ। ਇਨ੍ਹਾਂ ਦੋਵਾਂ ਲੀਡਰਾਂ ਨੇ ਆਪਣੇ ਅਸਤੀਫੇ ਵਾਪਲ ਲੈ ਲਏ ਹਨ। ਸੋਸ਼ਲ ਮੀਡੀਆ 'ਤੇ ਡਾ. ਬਲਬੀਰ ਸਿੰਘ ਖਿਲਾਫ ਲੰਬੀ-ਚੌੜੀ ਵੀਡੀਓ ਅਪਲੋਡ ਕਰ ਕੇ ਸ਼ਿਕਾਇਤ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਇਹ 'ਵਾਰ' ਵੀ ਖਾਲੀ ਚਲਾ ਗਿਆ ਕਿਉਂਕਿ ਕਈ ਵਿਧਾਇਕਾਂ ਨੇ ਹੀ ਵੀਡੀਓ 'ਤੇ ਇਤਰਾਜ਼ ਜਤਾ ਦਿੱਤਾ। ਇੰਨਾ ਹੀ ਨਹੀਂ, ਹਾਈ ਕਮਾਨ ਵਲੋਂ ਵੀ ਇਸ ਮਾਮਲੇ ਵਿਚ ਡਾ. ਬਲਬੀਰ ਸਿੰਘ ਦਾ ਹੀ ਅਪ੍ਰਤੱਖ ਸਮਰਥਨ ਕੀਤਾ ਗਿਆ।
ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਦੋਸ਼ੀ ਨੂੰ 7 ਸਾਲਾਂ ਦੀ ਸਜ਼ਾ
NEXT STORY