ਚੰਡੀਗਡ਼੍ਹ, (ਸੰਦੀਪ)- ਅੌਰਤ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਜ਼ਿਲਾ ਅਦਾਲਤ ਨੇ ਦੋਸ਼ੀ ਕਰਤਾਰ ਸਿੰਘ ਨੂੰ 7 ਸਾਲਾਂ ਦੀ ਸਜ਼ਾ ਸੁਣਾਉਂਦੇ ਹੋਏ ਉਸ ’ਤੇ 1 ਲੱਖ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਜੁਰਮਾਨਾ ਰਾਸ਼ੀ ’ਚੋਂ ਇਕ ਲੱਖ ਰੁਪਏ ਮੁਆਵਜ਼ੇ ਵਜੋਂ ਪੀਡ਼ਤਾ ਨੂੰ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਸੈਕਟਰ-26 ਥਾਣਾ ਪੁਲਸ ਨੇ ਦੋਸ਼ੀ ਖਿਲਾਫ ਆਈ. ਪੀ. ਸੀ. ਦੀ ਧਾਰਾ-376, 511, 506 ਤਹਿਤ ਕੇਸ ਦਰਜ ਕੀਤਾ ਸੀ।
ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਪੀਡ਼ਤਾ ਥਾਣਾ ਏਰੀਏ ’ਚ ਸਥਿਤ ਇਕ ਟਿਊਬਵੈੱਲ ’ਚ ਪਰਿਵਾਰ ਨਾਲ ਰਹਿੰਦੀ ਸੀ। ਵਾਰਦਾਤ ਵਾਲੇ ਦਿਨ ਉਸਦਾ ਪਤੀ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਉਹ ਆਪਣੇ ਘਰ ਸੁੱਤੀ ਹੋਈ ਸੀ ਕਿ ਇੰਨੇ ’ਚ ਕਰਤਾਰ ਸਿੰਘ ਬਿਨਾਂ ਇਜਾਜ਼ਤ ਦੇ ਕਮਰੇ ’ਚ ਦਰਵਾਜ਼ੇ ਨੂੰ ਧੱਕਾ ਮਾਰਦੇ ਹੋਏ ਦਾਖਲ ਹੋ ਗਿਆ। ਇਸ ਤੋਂ ਬਾਅਦ ਉਸਨੇ ਕਮਰੇ ’ਚ ਪੀਡ਼ਤਾ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੀਡ਼ਤਾ ਨੇ ਉਸਦਾ ਵਿਰੋਧ ਕੀਤਾ। ਪੀਡ਼ਤਾ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸਨੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪੀਡ਼ਤਾ ਨੇ ਚੌਕਸੀ ਵਿਖਾਈ ਤੇ ਕਰਤਾਰ ਨੂੰ ਧੱਕਾ ਮਾਰਦੇ ਹੋਏ ਕਮਰੇ ’ਚੋਂ ਬਾਹਰ ਨਿਕਲ ਆਈ। ਇਹ ਵੇਖ ਕੇ ਕਰਤਾਰ ਵੀ ਉਸਨੂੰ ਫਡ਼ਨ ਲਈ ਉਸਦੇ ਪਿੱਛੇ ਕਮਰੇ ਤੋਂ ਬਾਹਰ ਆ ਗਿਆ ਤੇ ਉਸਨੂੰ ਫਡ਼ਨ ਦੀ ਕੋਸ਼ਿਸ਼ ਕਰਨ ਲੱਗਾ। ਪੀਡ਼ਤਾ ਦੇ ਰੌਲਾ ਪਾਉਣ ’ਤੇ ਉਥੇ ਮੌਜੂਦ ਚਾਹ ਦੀ ਦੁਕਾਨ ਚਲਾਉਣ ਵਾਲੇ ਰੋਹਿਤ ਤੇ ਹੋਰ ਲੋਕਾਂ ਨੇ ਅੌਰਤ ਨੂੰ ਬਚਾਉਂਦੇ ਹੋਏ ਕਰਤਾਰ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਸੀ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ।
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
NEXT STORY