ਮੋਹਾਲੀ (ਜੱਸੋਵਾਲ) : ਪੰਜਾਬ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਸੈਕਟਰ-78 ਦੇ ਸਟੇਡੀਅਮ ਵਿਖੇ ਸਟਰਾਂਗ ਰੂਮ ਬਣਾਇਆ ਗਿਆ ਹੈ, ਜਿੱਥੇ ਈ. ਵੀ. ਐੱਮ. ਮਸ਼ੀਨਾਂ ਰੱਖੀਆਂ ਗਈਆਂ ਹਨ। ਇਸ ਸਟਰਾਂਗ ਰੂਮ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਟੈਂਟ ਲਾਇਆ ਗਿਆ ਹੈ। ਇਸ ਟੈਂਟ 'ਚ ਪਾਰਟੀ ਦੇ ਵਰਕਰ 24 ਘੰਟੇ ਆਪਣੀ ਡਿਊਟੀ ਦੇਣਗੇ। ਇਸ ਮੌਕੇ ਟੈਂਟ 'ਚ ਬੈਠੇ ਪਾਰਟੀ ਦੇ ਇਕ ਵਰਕਰ ਨੇ ਦੱਸਿਆ ਕਿ ਸਰਕਾਰ ਨੇ ਸਾਰੀਆਂ ਪਾਰਟੀਆਂ ਨੂੰ ਆਪਣੇ ਖ਼ਰਚੇ 'ਤੇ ਟੈਂਟ ਲਾਉਣ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਪੋਲਿੰਗ ਬੂਥਾਂ 'ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 21 ਫਰਵਰੀ ਨੂੰ ਛੁੱਟੀ ਦਾ ਐਲਾਨ
ਉਨ੍ਹਾਂ ਦੱਸਿਆ ਕਿ ਇਸ ਟੈਂਟ 'ਚ ਦੂਜੀਆਂ ਪਾਰਟੀਆਂ ਦੇ ਵਰਕਰ ਵੀ ਬੈਠ ਸਕਦੇ ਹਨ। ਆਮ ਆਦਮੀ ਪਾਰਟੀ ਦੇ ਵਰਕਰ ਨੇ ਦੱਸਿਆ ਕਿ ਇਸ ਟੈਂਟ 'ਚ ਜੋ ਵੀ ਵਿਅਕਤੀ ਬੈਠਣਗੇ, ਉਨ੍ਹਾਂ ਨੂੰ ਸਵੇਰ, ਦੁਪਹਿਰ ਅਤੇ ਰਾਤ ਦਾ ਖਾਣਾ, ਚਾਹ ਅਤੇ ਹੋਰ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਈ. ਵੀ. ਐੱਮ. ਮਸ਼ੀਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਾ ਹੋਵੇ, ਇਸੇ ਲਈ ਉਨ੍ਹਾਂ ਦੀ ਪਾਰਟੀ ਵੱਲੋਂ ਇੱਥੇ ਟੈਂਟ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੋਟਾਂ ਪੈਣ ਦੌਰਾਨ ਡੇਰਾ ਸੱਚਾ ਸੌਦਾ ਬਾਰੇ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ (ਵੀਡੀਓ)
ਇਹ ਟੈਂਟ ਉਸ ਸਮੇਂ ਤੱਕ ਲੱਗਾ ਰਹੇਗਾ, ਜਦੋਂ ਤੱਕ ਵੋਟਾਂ ਦਾ ਨਤੀਜਾ ਸਾਹਮਣੇ ਨਹੀਂ ਆਉਂਦਾ। ਆਮ ਆਦਮੀ ਪਾਰਟੀ ਨੇ ਮੋਹਾਲੀ 'ਚ ਹੋਈ ਸਭ ਤੋ ਘੱਟ ਵੋਟਿੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕਾਂ 'ਚ ਸਿਆਸੀ ਪਾਰਟੀਆਂ ਨੂੰ ਲੈ ਕੇ ਗੁੱਸਾ ਅਤੇ ਨਾਰਾਜ਼ਗੀ ਹੈ, ਜੋ ਕਿ ਵੋਟਿੰਗ ਨਾ ਕਰਨ ਦਾ ਇਕ ਕਾਰਨ ਹੋ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬੀਆਂ ਨੇ ਸੂਬੇ ਦੇ ਬਿਹਤਰ ਭਵਿੱਖ ਲਈ ਪਾਈ ਵੋਟ : ਅਸ਼ਵਨੀ ਸ਼ਰਮਾ
NEXT STORY