ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)- ਆਮ ਆਦਮੀ ਪਾਰਟੀ ਦੀ ਭਾਵੇ ਜਿੱਤ ਦਿੱਲੀ ਵਿਖੇ ਹੋਈ ਹੈ ਪਰ ਇਸਦਾ ਪ੍ਰਭਾਵ ਪੰਜਾਬ ਵਿਚ ਵੀ ਨਜ਼ਰ ਆ ਰਿਹਾ ਹੈ। ਜਿੱਤ ਦਾ ਜਸ਼ਨ ਵੱਡੇ ਪੱਧਰ 'ਤੇ ਪੰਜਾਬ ਦੇ ਹਰ ਸ਼ਹਿਰ ਵਿਚ ਮਨਾਇਆ ਗਿਆ। ਰਾਜਸੀ ਮਾਹਿਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭ ਚੋਣਾਂ ਵਿਚ ਇਸਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।
'ਆਪ' ਦੀ ਜਿੱਤ 'ਤੇ ਲੋਕਾਂ ਦੀ ਰਾਏ
ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ 'ਚ ਜਿਥੇ ਰਾਜਧਾਨੀ ਦੇ ਲੋਕਾਂ 'ਚ ਜਸ਼ਨ ਮਨਾਏ ਗਏ, ਉਥੇ ਹੀ ਪੰਜਾਬ 'ਚ ਵੀ ਇਹ ਮਾਹੌਲ ਦੇਖਣ ਨੂੰ ਮਿਲਿਆ। ਇਥੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਆਪਣੀ-ਆਪਣੀ ਰਾਏ ਦਿੱਤੀ ਤੇ ਕੇਜਰੀਵਾਲ ਸਰਕਾਰ ਨੂੰ ਵਧਾਈ ਦਿੱਤੀ, ਜੋ ਕਿ ਹੇਠਾਂ ਦੱਸੀਆਂ ਗਈਆਂ ਹਨ।
ਕੰਮ ਦੇ ਨਾਮ 'ਤੇ ਲੋਕਾਂ ਨੇ ਦਿੱਤੇ ਵੋਟ
ਬੀਤੇ 5 ਸਾਲ ਦੌਰਾਨ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਕੰਮਾਂ ਦੇ ਨਾਮ 'ਤੇ ਦਿੱਲੀ ਵਾਸੀਆਂ ਨੇ ਵੋਟ 'ਆਪ' ਨੂੰ ਵੋਟ ਦਿੱਤੀ ਹੈ। ਬਿਜਲੀ, ਪਾਣੀ ਅਤੇ ਹੋਰ ਮੁੱਢਲੀਆਂ ਜ਼ਰੂਰਤਾਂ ਦੇ ਸਬੰਧ 'ਚ ਜੋ ਕੰਮ ਕੇਜਰੀਵਾਲ ਨੇ ਕੀਤੇ ਲੋਕਾਂ ਨੇ ਉਸ ਦੇ ਮੱਦੇਨਜ਼ਰ ਹੀ ਵੋਟ ਦਿੱਤੇ।
ਧਰਮ ਜਾਤ ਦੇ ਨਾਮ 'ਤੇ ਹੁੰਦੀ ਰਾਜਨੀਤੀ ਹੋਈ ਫੇਲ
ਦਿੱਲੀ ਦੇ ਲੋਕਾਂ ਨੇ ਧਰਮ ਅਤੇ ਜਾਤ ਦੇ ਨਾਮ 'ਤੇ ਦੇਸ਼ 'ਚ ਹੋ ਰਹੀ ਰਾਜਨੀਤੀ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਦੱਸ ਦਿੱਤਾ ਹੈ ਕਿ ਇਸ ਦੇਸ਼ 'ਚ ਸਭ ਇੱਕ ਹਨ ਅਤੇ ਜੋ ਲੋਕ ਧਰਮ ਜਾਂ ਜਾਤ ਦੇ ਨਾਮ 'ਤੇ ਰਾਜਨੀਤੀ ਕਰਨਗੇ, ਉਨ੍ਹਾਂ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਾਉਣਗੇ।
ਬਾਕੀ ਦੇਸ਼ ਦੇ ਲੀਡਰ ਵੀ ਸਬਕ ਲੈਣ
ਦਿੱਲੀ ਦੇ ਨਤੀਜਿਆਂ ਨੇ ਇਕ ਗੱਲ ਸਾਬਿਤ ਕਰ ਦਿੱਤੀ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ ਅਤੇ ਹੁਣ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ, ਜੋ ਲੋਕ ਵਿਕਾਸ ਦੀ ਗੱਲ ਨੂੰ ਛੱਡਕੇ ਹੋਰ ਹੀ ਮੁੱਦਿਆਂ 'ਤੇ ਜਨਤਾ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ। ਲੋਕ ਸਿਰਫ ਵਿਕਾਸ ਚਾਹੁੰਦੇ ਹਨ।
ਰਾਜਧਾਨੀ ਬਣੀ ਬਾਕੀ ਰਾਜਾਂ ਲਈ ਰੋਲ ਮਾਡਲ
ਦੇਸ਼ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਆਪਣੀਆਂ ਮੁੱਢਲੀਆਂ ਲੋੜਾਂ ਦੇ ਵਿਕਾਸ ਵੱਲ ਹੀ ਧਿਆਨ ਦੇਣਾ ਚਾਹੀਦਾ। ਇਸ ਗੱਲ ਨੂੰ ਦਿੱਲੀ ਦੇ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ। ਲੋਕ ਇਹ ਨਹੀਂ ਚਾਹੁੰਦੇ ਕਿ ਉਹ ਆਪਸੀ ਧਰਮ ਅਤੇ ਜਾਤ ਦੇ ਨਾਮ 'ਤੇ ਇੱਕ ਦੂਜੇ ਨਾਲ ਲੜਨ, ਉਹ ਸਿਰਫ਼ ਤੇ ਸਿਰਫ਼ ਵਿਕਾਸ ਚਾਹੁੰਦੇ ਹਨ।
ਵੋਟਾਂ 'ਚ ਵਿਰੋਧੀਆਂ ਨੂੰ ਬਹੁਤੀ ਮਹੱਤਤਾ ਨਹੀਂ ਦੇਣੀ ਸਿਖਾ ਗਏ ਕੇਜਰੀਵਾਲ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦਾ ਫੋਕਸ ਸਿਰਫ ਤੇ ਸਿਰਫ਼ ਸਰਕਾਰ ਦੇ ਕੀਤੇ ਕੰਮਾਂ 'ਤੇ ਹੀ ਰੱਖਿਆ। ਉਨ੍ਹਾਂ ਨੇ ਵਿਰੋਧ 'ਚ ਲੜ ਰਹੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਅਤੇ ਨਾਂ ਹੀ ਉਨ੍ਹਾਂ ਵਿਰੁੱਧ ਬਹੁਤਾ ਬੋਲੇ। ਜਿਸ ਕਾਰਨ ਨਤੀਜਾ ਇਹ ਰਿਹਾ ਕਿ ਲੋਕਾਂ ਨੇ ਵੀ ਆਮ ਮੁੱਦਿਆਂ 'ਤੇ ਕੇਂਦਰਿਤ ਕੀਤਾ।
ਰਿਸ਼ਵਤ ਲੈਂਦਾ ਕਾਬੂ ਕੀਤਾ ਡਾਕਟਰ ਇਕ ਦਿਨ ਦੇ ਰਿਮਾਂਡ 'ਤੇ
NEXT STORY