ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਚਾਚਾ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੋਮਵਾਰ ਨੂੰ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੀ ਹਾਜ਼ਰੀ 'ਚ ਸਿੰਗਲਾ ਨੇ ‘ਆਪ’ ਦਾ ਝਾੜੂ ਫੜ੍ਹਿਆ। ਸੋਮਵਾਰ ਨੂੰ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ 'ਚ ਫਤਿਹਗੜ੍ਹ ਸਾਹਿਬ ਤੋਂ ਹਰਨੇਕ ਸਿੰਘ ਦੀਵਾਨਾ ਵੀ ਸ਼ਾਮਲ ਹਨ, ਜੋ ਬੱਸੀ ਪਠਾਣਾ ਖੇਤਰ 'ਚ ਸਿਆਸੀ ਤੌਰ 'ਤੇ ਸਰਗਰਮ ਰਹੇ ਹਨ ਅਤੇ ਚੋਣ ਵੀ ਲੜ ਚੁੱਕੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨੀ ਅੰਦੋਲਨ ਨੂੰ ਹੋਰ ਭਖਾਉਣ ਲਈ ਪੰਜਾਬ 'ਚ ਹੋਵੇਗੀ ਪਹਿਲੀ 'ਮਹਾਂਪੰਚਾਇਤ'
ਪਾਰਟੀ 'ਚ ਸ਼ਾਮਲ ਹੋਣ ਵਾਲਿਆਂ 'ਚ ਮੋਹਾਲੀ ਤੋਂ ਬ੍ਰਾਹਮਣ ਸਭਾ ਦੇ ਸਕੱਤਰ ਚੇਤਨ ਮੋਹਨ ਜੋਸ਼ੀ, ਪਟਿਆਲਾ ਤੋਂ ਭਗਵਾਨ ਦਾਸ ਸਿੰਗਲਾ, ਜੋ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਚਾਚਾ ਹਨ, ਜਸਟਿਸ ਅਮਰ ਨਾਥ (ਸੇਵਾਮੁਕਤ) ਅਤੇ ਪੰਚਾਇਤੀ ਰਾਜ ਮਹਿਕਮੇ ਤੋਂ ਇਲਾਵਾ ਡਾਇਰੈਕਟਰ ਅਹੁਦੇ ਤੋਂ ਸੇਵਾਮੁਕਤ ਹੋਏ ਜੇ. ਪੀ. ਸਿੰਗਲਾ ਅਤੇ ਦਰਜਨਾਂ ਹੋਰ ਲੋਕ ਸ਼ਾਮਲ ਹਨ।
ਇਹ ਵੀ ਪੜ੍ਹੋ : ਸਮਰਾਲਾ : ਚਮੋਲੀ 'ਚ ਆਏ ਹੜ੍ਹ ਕਾਰਨ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ, ਇਲਾਕੇ 'ਚ ਸੋਗ ਦੀ ਲਹਿਰ
ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਪਾਰਟੀ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ 'ਚ ਪਾਰਟੀ 'ਚ ਸ਼ਾਮਲ ਹੋ ਰਹੇ ਹਨ।
ਨੋਟ : ਪੰਜਾਬ 'ਚ ਆਗੂਆਂ ਵੱਲੋਂ ਕੀਤੀ ਜਾ ਰਹੀ ਦਲ ਬਦਲੀ ਬਾਰੇ ਦਿਓ ਆਪਣੀ ਰਾਏ
ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਗ੍ਰਿਫ਼ਤਾਰ, ਪੁਲਸ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
NEXT STORY