ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਝਾੜੂ ਦੀਆਂ ਤੀਲਾਂ ਬਿਖਰ ਗਈਆਂ ਹਨ। ਹੁਣ 'ਆਪ' ਦਾ ਪੰਜਾਬ 'ਚ ਕੋਈ ਆਧਾਰ ਨਹੀਂ ਹੈ। ਇਹ ਸ਼ਬਦ ਕਾਂਗਰਸ ਦੀ ਟਿਕਟ 'ਤੇ ਸੰਗਰੂਰ ਲੋਕ ਸਭਾ ਤੋਂ ਚੋਣ ਲੜ ਰਹੇ ਕੇਵਲ ਸਿੰਘ ਢਿੱਲੋਂ ਨੇ ਕਹੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਨਿੱਜੀ ਸਵਾਰਥਾਂ ਕਾਰਨ ਪਾਰਟੀ ਨੂੰ ਬਿਖੇਰ ਦਿੱਤਾ ਹੈ। 'ਆਪ' ਪੰਜਾਬ 'ਚ ਇਕ ਵੀ ਸੀਟ ਨਹੀਂ ਜਿੱਤ ਸਕੇਗੀ। ਸਾਰੀਆਂ ਸੀਟਾਂ 'ਤੇ 'ਆਪ' ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਿਛਲੇ ਪੰਜ ਵਰ੍ਹਿਆਂ 'ਚ ਸੰਸਦ 'ਚ ਚੁਟਕਲੇ ਸੁਣਾ ਕੇ ਹੀ ਕੱਢ ਦਿੱਤੇ। ਇਲਾਕੇ 'ਚ ਵਿਕਾਸ ਲਈ ਉਨ੍ਹਾਂ ਇਕ ਵੀ ਪ੍ਰਸ਼ਨ ਨਹੀਂ ਕੀਤਾ, ਜਿਸ ਕਾਰਨ ਸੰਗਰੂਰ ਤੇ ਬਰਨਾਲਾ ਜ਼ਿਲੇ ਦਾ ਇਲਾਕਾ ਪੱਛੜ ਗਿਆ ਹੈ ਨਾ ਹੀ ਕੇਂਦਰ ਦੀ ਸਰਕਾਰ ਨੇ ਇਨ੍ਹਾਂ ਦੋਵਾਂ ਜ਼ਿਲਿਆਂ 'ਚ ਕੋਈ ਵਿਕਾਸ ਕਾਰਜ ਕਰਵਾਏ। ਹੁਣ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਸਰਕਾਰ ਵਲੋਂ ਹੀ ਵਿਕਾਸ ਕਾਰਜ ਨੇ ਇਨ੍ਹਾਂ ਦੋਵਾਂ ਜ਼ਿਲਿਆਂ 'ਚ ਵਿਕਾਸ ਕਾਰਜ ਕਰਵਾਏ।
ਪੰਜਾਬ ਸਰਕਾਰ ਨੇ ਕਰਤਾਰਪੁਰ ਕਾਰੀਡੋਰ 'ਤੇ ਸੁਰੱਖਿਆ ਪੱਖੋਂ ਪ੍ਰਪੋਜ਼ਲ ਬਣਾ ਕੇਂਦਰ ਨੂੰ ਭੇਜਿਆ
NEXT STORY