Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    8:14:38 AM

  • gold mine collapse 30 miners

    ਖੁਦਾਈ ਦੌਰਾਨ ਢਹਿ-ਢੇਰੀ ਹੋਈ ਸੋਨੇ ਦੀ ਖਾਨ! 30...

  • pm cares fund  pm narendra modi

    ‘PM ਕੇਅਰਜ਼’ ਦਾ ਘਰੇਲੂ ਚੰਦਾ 30 ਫ਼ੀਸਦੀ ਘਟਿਆ,...

  • country fighter jet tank missile

    ਦੇਸ਼ ’ਚ ਬਣਨਗੇ ਫਾਈਟਰ ਜੈੱਟ-ਟੈਂਕ ਅਤੇ ਮਿਜ਼ਾਈਲ...

  • roads of smart city turned into rivers

    ਚੰਡੀਗੜ੍ਹ ਤੇ ਮੋਹਾਲੀ 'ਚ ਭਾਰੀ ਮੀਂਹ, ਸੜਕਾਂ ਬਣੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ

PUNJAB News Punjabi(ਪੰਜਾਬ)

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ

  • Edited By Shivani Attri,
  • Updated: 06 Apr, 2023 04:00 PM
Jalandhar
aap announced candidate for jalandhar lok sabha by election
  • Share
    • Facebook
    • Tumblr
    • Linkedin
    • Twitter
  • Comment

 ਜਲੰਧਰ (ਵੈੱਬ ਡੈਸਕ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਵਿਚੋਂ ਕੱਢਣ ਦੇ ਮਗਰੋਂ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦੇ ਸਾਰ ਹੀ 'ਆਪ' ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਨ੍ਹਾਂ ਨੂੰ ਅੱਜ ਆਪਣਾ ਉਮੀਦਵਾਰ ਐਲਾਨ ਦਿੱਤਾ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। 

ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਬੁੱਧਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਰਿੰਕੂ ਨੂੰ ਫਗਵਾੜਾ ਦੇ ਐੱਲ. ਪੀ. ਯੂ. ਵਿਖੇ ਰੱਖੇ ਗਏ ਇਕ ਪ੍ਰੋਗਰਾਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਫਗਵਾੜਾ ਵਿੱਚ ਯੋਗਸ਼ਾਲਾ ਦਾ ਉਦਘਾਟਨ ਕੀਤਾ ਗਿਆ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਦਾ ਪਾਰਟੀ ਵਿਚ ਆਉਣ 'ਤੇ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਹ ਵੀ ਪੜ੍ਹੋ : ਗਰਮਾਈ ਜਲੰਧਰ 'ਚ ਸਿਆਸਤ: ਸੁਸ਼ੀਲ ਰਿੰਕੂ ਦੀ ‘ਆਪ’ ’ਚ ਐਂਟਰੀ ਨਾਲ ਬਦਲੇ ਸਿਆਸੀ ਸਮੀਕਰਨ

PunjabKesari

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਸੀ ਮੈਂ 'ਆਪ' ਸੁਪਰੀਮੋ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਅਤੇ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਾਰਟੀ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਵਾਂਗਾ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਪਰਿਵਾਰ ਦਿਨੋ-ਦਿਨ ਵਧਦਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ‘ਆਪ’ ਵਿਚ ਹਮੇਸ਼ਾ ਸਵਾਗਤ ਹੈ। ਇਕ ਵੱਡੇ ਪਰਿਵਾਰ ਦੇ ਨਾਲ ਅਸੀਂ ਲੋਕਾਂ ਦੀ ਬਿਹਤਰ ਸੇਵਾ ਕਰ ਸਕਾਂਗੇ। ਸ਼ੁਸ਼ੀਲ ਕੁਮਾਰ ਰਿੰਕੂ ਨੇ ਪਹਿਲੀ ਵਾਰ 2017 ਵਿੱਚ ਜਲੰਧਰ ਪੱਛਮੀ ਤੋਂ ਚੋਣ ਲੜੀ ਸੀ। ਉਹ ਆਪਣੇ ਵਿਰੋਧੀ ਨੂੰ 17334 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ। 

PunjabKesari

ਕਾਂਗਰਸ ਹਾਈਕਮਾਨ ਨੇ ਸੁਸ਼ੀਲ ਰਿੰਕੂ ਨੂੰ ਕੱਢਿਆ ਪਾਰਟੀ ਵਿਚੋਂ ਬਾਹਰ
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਖ਼ਿਲਾਫ਼ ਬੁੱਧਵਾਰ ਕਾਂਗਰਸ ਹਾਈਕਮਾਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਸੀ। ਇਸ ਦੀ ਜਾਣਕਾਰੀ ਹਰੀਸ਼ ਚੌਧਰੀ ਵੱਲੋਂ ਦਿੱਤੀ ਗਈ ਸੀ। ਪਾਰਟੀ ਵੱਲੋਂ ਇਹ ਐਕਸ਼ਨ ਰਿੰਕੂ ਵੱਲੋਂ ਪਾਰਟੀ ਵਿਰੋਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਬਾਅਦ ਲਿਆ ਗਿਆ। ਇਸ ਸਬੰਧੀ ਹਰੀਸ਼ ਚੌਧਰੀ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ।  ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪਾਰਟੀ ਦਾ ਇਕ ਖੇਮਾ ਵੀ ਕਾਫ਼ੀ ਨਾਰਾਜ਼ ਹੈ। ਇਹ ਖੇਮਾ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਲਈ ਟਿਕਟ ਦੀ ਮੰਗ ਕਰ ਰਿਹਾ ਸੀ ਪਰ ਫਿਲਹਾਲ ਪਾਰਟੀ ਦੇ ਆਲਾ ਆਗੂਆਂ ਨੇ ਪਰਿਵਾਰਵਾਦ ਨਾ ਚੱਲਣ ਦੇਣ ਦਾ ਦਲੀਲ ਦੇ ਕੇ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਇਸ ਦਾ ਨਤੀਜਾ ਐਲਾਨਿਆ ਜਾਵੇਗਾ। ਯਾਦ ਰਹੇ ਕਿ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਇਥੋਂ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਅਕਾਲੀ ਦਲ ਅਤੇ ਭਾਜਪਾ ਵਲੋਂ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ।

ਇਹ ਵੀ ਪੜ੍ਹੋ :ਪੁਲਸ ਵੱਲੋਂ ਨਰਸਿੰਗ ਹੋਮ 'ਚ ਛਾਪਾ, ਗਰਭਪਾਤ ਕਰਦੀ ਨਕਲੀ ਡਾਕਟਰ ਰੰਗੇ ਹੱਥੀਂ ਗ੍ਰਿਫ਼ਤਾਰ, ਰੱਖੇ ਸਨ ਕੋਡ ਵਰਡ

ਰਿੰਕੂ ਨਾਲ ਮਿਲ ਕੇ ਚੱਲਣਾ ਹੀ ਹੋਵੇਗਾ ਸ਼ੀਤਲ ਅੰਗੁਰਾਲ ਨੂੰ
ਵੈਸੇ ਕਿਹਾ ਜਾ ਰਿਹਾ ਹੈ ਕਿ ਸ਼ੀਤਲ ਅੰਗੁਰਾਲ ਨੂੰ ਕੁਝ ਦਿਨ ਪਹਿਲਾਂ ਹੀ ਸੁਸ਼ੀਲ ਰਿੰਕੂ ਦੇ ‘ਆਪ’ ਵਿਚ ਸ਼ਾਮਲ ਕੀਤੇ ਜਾਣ ਦੀ ਭਿਣਕ ਲੱਗ ਗਈ ਸੀ, ਜਿਸ ਕਾਰਨ ਉਹ ਪਾਰਟੀ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ, ਜਿਸ ਦਾ ਕੋਈ ਅਸਰ ਨਹੀਂ ਹੋਇਆ। ਵੈਸੇ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਸ਼ੀਤਲ ਅੰਗਰਾਲ ਨਾਲ ਇਕ ਮੀਟਿੰਗ ਵੀ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਸ਼ੀਤਲ ਅੰਗੁਰਾਲ ਦਾ ਜੋ ਹੋਵੇਗਾ, ਸੋ ਹੋਵੇਗਾ ਪਰ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿਚ ਆ ਕੇ ਕਿੰਨੇ ਕਾਮਯਾਬ ਹੋਣਗੇ।
ਲੋਕ ਸਭਾ ਚੋਣਾਂ ਵਿਚ ਟਿਕਟਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਦੇ ਨਾਂ ’ਤੇ ਮੋਹਰ ਲੱਗਣੀ ਲਗਭਗ ਤੈਅ ਹੈ। ਜੇਕਰ ਰਿੰਕੂ ਇਸ ਸੀਟ ਨੂੰ ਜਿੱਤਣ ਵਿਚ ਸਫ਼ਲ ਰਹਿੰਦੇ ਹਨ ਤਾਂ ਆਉਣ ਵਾਲਾ ਸਮਾਂ ਸੁਸ਼ੀਲ ਰਿੰਕੂ ਦਾ ਹੈ। ਆਮ ਆਦਮੀ ਪਾਰਟੀ ਵਿਚ ਰਿੰਕੂ ਜੋ ਥਾਂ ਬਣਾ ਲੈਣਗੇ, ਉਹ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ਨਾਲ ਸੁਸ਼ੀਲ ਰਿੰਕੂ ਤਾਂ ਮਜ਼ਬੂਤ ਹੋਣਗੇ ਪਰ ਉਨ੍ਹਾਂ ਦੇ ਵਿਰੋਧੀ ਕਾਫ਼ੀ ਹੱਦ ਤੱਕ ਕਮਜ਼ੋਰ ਹੋ ਜਾਣਗੇ। ਇਥੋਂ ਤੱਕ ਕਿ ਸ਼ੀਤਲ ਅੰਗੁਰਾਲ, ਜਿਨ੍ਹਾਂ ਨਾਲ ਉਨ੍ਹਾਂ ਦਾ ਛੱਤੀ ਦਾ ਅੰਕੜਾ ਹੈ, ਨੂੰ ਵੀ ਅਖੀਰ ਸੁਸ਼ੀਲ ਰਿੰਕੂ ਨਾਲ ਮਿਲ ਕੇ ਹੀ ਚੱਲਣਾ ਹੋਵੇਗਾ।

ਉਥੇ ਹੀ ਸ਼ੀਤਲ ਅੰਗੂਰਾਲ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜ਼ਿਮਨੀ ਚੋਣ ਲਈ 'ਆਪ' ਵੱਲੋਂ ਉਮੀਦਵਾਰ ਐਲਾਨਣ ਮਗਰੋਂ ਰਿੰਕੂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਫੇਸਬੁੱਕ 'ਤੇ ਲਿਖਿਆ ਕਿ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਬਣਾਏ ਜਾਣ 'ਤੇ ਬਹੁਤ-ਬਹੁਤ ਮੁਬਾਰਕਾਂ।

ਕਾਂਗਰਸ ਅਤੇ ‘ਆਪ’ ਵਿਚ ਸਖ਼ਤ ਟੱਕਰ ਹੋਣ ਦੀ ਸੰਭਾਵਨਾ
ਜੇਕਰ ਸੁਸ਼ੀਲ ਰਿੰਕੂ ਚੋਣ ਜਿੱਤਣ ’ਚ ਸਫ਼ਲ ਨਹੀਂ ਹੁੰਦੇ ਤਾਂ ਵੀ ਉਨ੍ਹਾਂ ਨੂੰ ਕੋਈ ਬਹੁਤ ਨੁਕਸਾਨ ਨਹੀਂ ਹੋਵੇਗਾ। ਉਹ ਸਿਆਸੀ ਕੱਦ-ਕਾਠੀ ’ਚ ਅੰਗੁਰਾਲ ਭਰਾਵਾਂ ਤੋਂ ਉਪਰ ਹੀ ਰਹਿਣਗੇ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿੱਥੇ ਤਕ ਜਲੰਧਰ ਲੋਕ ਸਭਾ ਸੀਟ ਦੀ ਗੱਲ ਹੈ ਤਾਂ ਇਸ ਵਿਚ ਕੁੱਲ 9 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿਚ 4 ’ਤੇ ਆਮ ਆਦਮੀ ਪਾਰਟੀ ਅਤੇ 5 ’ਤੇ ਕਾਂਗਰਸ ਦੇ ਵਿਧਾਇਕ ਹਨ। ਇਸ ਸਮੇਂ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਖਿੱਚੋਤਾਣ ਕਾਫ਼ੀ ਤੇਜ਼ ਰਹੇਗੀ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਵਿਚ ਸਖ਼ਤ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ। 

 

ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • AAP announced
  • candidate
  • sushil kumar rinku
  • ਲੋਕ ਸਭਾ ਜ਼ਿਮਨੀ ਚੋਣ
  • ਉਮੀਦਵਾਰ
  • ਜਲੰਧਰ

ਬਠਿੰਡਾ ਦੇ AIIMS ਹਸਪਤਾਲ 'ਚ ਹੰਗਾਮਾ, ਸਟਾਫ਼ ਨੇ ਮੇਨ ਗੇਟ 'ਤੇ ਜੜਿਆ ਜਿੰਦਾ

NEXT STORY

Stories You May Like

  • congress  priyanka gandhi  by election  results  bjp
    ਜ਼ਿਮਨੀ ਚੋਣ ਨਤੀਜਿਆਂ 'ਤੇ ਬੋਲੀ ਪ੍ਰਿਯੰਕਾ ਗਾਂਧੀ- ਲੋਕ ਭਾਜਪਾ ਤੋਂ ਅੱਕ ਚੁੱਕੇ ਹਨ, ਇਹ ਸ਼ੁਰੂਆਤ ਹੈ
  • lok sabha appropriation bill passed
    ਲੋਕ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਵਿਨਿਯੋਜਨ ਬਿੱਲ ਕੀਤਾ ਪਾਸ, ਕਾਰਵਾਈ ਦਿਨ ਭਰ ਲਈ ਮੁਲਤਵੀ
  • adjournment  lok sabha  rajya sabha
    ਹੰਗਾਮੇ ਕਾਰਨ 12 ਵਜੇ ਤੱਕ ਮੁਲਤਵੀ ਲੋਕ ਸਭਾ-ਰਾਜ ਸਭਾ, ਬਿਰਲਾ ਬੋਲੇ-ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲਏ ਵਿਰੋਧੀ ਧਿਰ
  • waris punjab de announces first candidate
    2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਵਾਰਿਸ ਪੰਜਾਬ ਦੇ’ ਵੱਲੋਂ ਪਹਿਲੇ ਉਮੀਦਵਾਰ ਦਾ ਐਲਾਨ
  • tribunals reforms bill passed in lok sabha
    ਲੋਕ ਸਭਾ 'ਚ ਟ੍ਰਿਬਿਊਨਲ ਸੁਧਾਰ ਬਿੱਲ ਬਿਨਾਂ ਚਰਚਾ ਦੇ ਪਾਸ, ਹੰਗਾਮੇ ਕਾਰਨ ਕਾਰਵਾਈ ਦਿਨ ਭਰ ਲਈ ਮੁਲਤਵੀ
  • akali dal waris punjab de announces first candidate for 2027
    'ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ 2027 ਲਈ ਐਲਾਨਿਆ ਪਹਿਲਾ ਉਮਦੀਵਾਰ
  • opposition lok sabha adjournment
    ਲੋਕ ਸਭਾ 'ਚ ਹੰਗਾਮੇ ਕਾਰਨ 13ਵੇਂ ਦਿਨ ਵੀ ਨਹੀਂ ਚੱਲ ਸਕਿਆ ਪ੍ਰਸ਼ਨਕਾਲ, ਕਾਰਵਾਈ ਹੋਈ ਮੁਲਤਵੀ
  • lok sabha  tribunal reforms  four important bills
    ਲੋਕ ਸਭਾ 'ਚ ਟ੍ਰਿਬਿਊਨਲ ਸੁਧਾਰਾਂ ਸਣੇ ਚਾਰ ਮਹੱਤਵਪੂਰਨ ਬਿੱਲ ਪੇਸ਼, ਕਾਰਵਾਈ 2 ਵਜੇ ਤੱਕ ਮੁਲਤਵੀ
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
Trending
Ek Nazar
norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab bjp bjp high command punjab incharge
      ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਪੰਜਾਬ 'ਚ ਨਵਾਂ ਇੰਚਾਰਜ ਲਗਾਇਆ
    • england woman family husband
      ਇੰਗਲੈਂਡ ਤੋਂ ਆਈ ਔਰਤ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
    • birthday party young boy car parking
      ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਮੁੰਡੇ ਦਾ ਕਤਲ, ਕਾਰ ਸਵਾਰਾਂ ਨੇ ਮੀਂਹ ਵਾਂਗ...
    • heavy rain warning in punjab for next 48 hours
      ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
    • dc office faridkot d c
      ਫ਼ਰੀਦਕੋਟ ਡੀਸੀ ਦਫ਼ਤਰ ਨੂੰ ਮਿਲੀ ਵੱਡੀ ਧਮਕੀ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ
    • satish punia  punjab bjp  kewal singh dhillon
      ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਬਣਾਉਣ ਨੂੰ ਲੈ ਕੇ ਪ੍ਰਧਾਨ ਕੇਵਲ...
    • sub regional office  punjab bjp  kewal singh dhillon
      ਬਠਿੰਡਾ ਵਿਖੇ ESIC ਦਾ ਸਬ-ਰੀਜ਼ਨਲ ਦਫ਼ਤਰ ਸਥਾਪਤ ਕੀਤਾ ਜਾਵੇ : ਕੇਵਲ ਸਿੰਘ ਢਿੱਲੋਂ
    • sutlej river  new road  flood threat
      ਲੋਡੋਵਾਲ ਤੋਂ ਸ਼ੇਰਗੜ੍ਹ ਤੱਕ ਸਤਲੁਜ ਦਰਿਆ ਦੇ 200 ਕਰੋੜ ਦੀ ਲਾਗਤ ਨਾਲ ਸੜਕ ਦਾ...
    • khunde halal news
      ਪਿੰਡ ਖੁੰਡੇ ਹਲਾਲ 'ਚ ਘਰ 'ਚ ਦਫ਼ਨਾ ਦਿੱਤੀ ਬਜ਼ੁਰਗ ਦੀ ਮ੍ਰਿਤਕ ਦੇਹ! ਪ੍ਰਸ਼ਾਸਨ...
    • suicide case
      ਮਾਂ-ਧੀ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਕੀਤੀ ਖ਼ਤਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +