ਬਠਿੰਡਾ (ਵੈੱਬ ਡੈਸਕ, ਵਿਜੇ ਵਰਮਾ) : ਬਠਿੰਡਾ ਦੇ ਏਮਜ਼ ਹਸਪਤਾਲ 'ਤੇ ਹੰਗਾਮਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਡਾਕਟਰਾਂ ਅਤੇ ਸਟਾਫ਼ ਵੱਲੋਂ ਹਸਪਤਾਲ ਦੇ ਮੇਨ ਗੇਟਾਂ 'ਤੇ ਜਿੰਦੇ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਾਰਨ ਦਵਾਈ ਲੈਣ ਆਏ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਟਾਫ਼ ਵੱਲੋਂ ਉਨ੍ਹਾਂ ਨੂੰ ਮੋੜਣ ਦੀ ਵੀ ਕੋਸਿਸ਼ ਦੱਸਿਆ ਜਾ ਰਿਹਾ।
ਇਹ ਵੀ ਪੜ੍ਹੋ- ਸਮਰਾਲਾ 'ਚ ਸਨਸਨੀਖੇਜ਼ ਵਾਰਦਾਤ, ਨਸ਼ੇੜੀ ਨੇ ਕੁਹਾੜੀ ਨਾਲ ਵੱਢੀ ਪਤਨੀ ਤੇ ਨਾਬਾਲਗ ਪੁੱਤ
ਦਰਅਸਲ ਬੀਤੇ ਦਿਨੀਂ ਹਸਪਤਾਲ ਦੇ ਇਕ ਡਾਕਟਰ ਦੀ ਕਿਸੇ ਵਿਅਕਤੀ ਨਾਲ ਲੜਾਈ ਹੋ ਗਈ ਸੀ, ਜਿਸ ਦੇ ਸਿੱਟੇ ਵੱਜੋਂ ਉਕਤ ਵਿਅਕਤੀ ਨੇ ਡਾਕਟਰ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਕਰਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਡਾਕਟਰ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਸੀ।
ਇਹ ਵੀ ਪੜ੍ਹੋ- ਰਾਜਾਸਾਂਸੀ 'ਚ ਪੈਸਿਆਂ ਦੇ ਲਾਲਚ 'ਚ ਬਜ਼ੁਰਗ ਦਾ ਕਤਲ, ਕਬਰ 'ਚੋਂ ਕੱਢੀ ਗਈ ਲਾਸ਼
ਹੁਣ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਨੇ ਐੱਫ਼. ਆਈ. ਆਰ. ਨੂੰ ਰੱਦ ਕਰਨ ਤੇ ਉਕਤ ਡਾਕਟਰ ਨੂੰ ਰਿਹਾਅ ਕਰਨ ਦੀ ਮੰਗ ਦੇ ਚੱਲਦਿਆਂ ਧਰਨਾ ਲਾਇਆ ਹੋਇਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਚੱਲਦਿਆਂ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਖੰਨਾ ਵਿਖੇ ਚੱਲਦੇ ਆਟੋ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਅਤੇ 6 ਸਵਾਰੀਆਂ ਨੇ ਮਸਾਂ ਬਚਾਈ ਜਾਨ
NEXT STORY