ਮਮਦੋਟ (ਸ਼ਰਮਾ) : ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰਬਰ-10 ਦੀ ਹੋਈ ਚੋਣ ਦੌਰਾਨ ਅੱਜ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਪ੍ਰੀਤ ਸਿੰਘ 214 ਵੋਟਾਂ ਲੈ ਕੇ ਜੇਤੂ ਕਰਾਰ ਦਿੱਤਾ ਗਿਆ। ਵਾਰਡ ਨੰਬਰ-10 ਦੀ ਹੋਈ ਚੋਣ ਵਿੱਚ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਤਿੰਨਾਂ ਉਮੀਦਵਾਰਾਂ ਵੱਲੋਂ ਆਪਣੀ ਕਿਸਮਤ ਅਜ਼ਮਾਈ ਗਈ ਸੀ। ਇਸ ਵਿੱਚ ਅੱਜ ਪਈਆਂ ਵੋਟਾ ਦੌਰਾਨ ਭਾਜਪਾ ਦੇ ਉਮੀਦਵਾਰ ਸੋਨਾ ਸਿੰਘ ਨੂੰ 63 ਵੋਟਾਂ ਪ੍ਰਾਪਤ ਹੋਈਆ।
ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਅਕਾਸ਼ਦੀਪ ਕੌਰ ਨੂੰ 156 ਵੋਟਾਂ ਅਤੇ 1 ਵੋਟ ਨੋਟਾ ਨੂੰ ਪਈ। 'ਆਪ' ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 214 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ 58 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤ ਗਏ। ਇਸ ਮੌਕੇ 'ਤੇ ਆਪ ਵਰਕਰਾਂ ਨੇ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੂੰ ਵਧਾਈਆਂ ਦਿੰਦੇ ਹੋਏ ਖੁਸ਼ੀ ਮਨਾਉਂਦੇ ਹੋਏ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।
ਸ਼ਾਹਕੋਟ ਨਗਰ ਪੰਚਾਇਤ ਦੇ ਨਤੀਜੇ ਦਾ ਐਲਾਨ, 13 'ਚੋਂ ਕਾਂਗਰਸ ਨੇ ਜਿੱਤੀਆਂ 09 ਸੀਟਾਂ
NEXT STORY