ਟਾਂਡਾ ਉੜਮੁੜ (ਪਰਮਜੀਤ ਮੋਮੀ) - ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਨੂੰ ਪੰਜਾਬ ਦਾ ਪਾਣੀ ਦਿੱਤੇ ਜਾਣ ਦੇ ਮੁੱਦੇ ਤੇ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਟਾਂਡਾ ਵਿਖੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਹਾਈ ਕਮਾਂਡ ਅਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ ਦੀ ਅਗਵਾਈ ਵਿੱਚ ਆਪ ਪਾਰਟੀ ਦੇ ਦਫਤਰ ਤੋਂ ਪੈਦਲ ਰੋਸ ਮਾਰਚ ਕਰਦੇ ਹੋਏ ਸਰਕਾਰੀ ਹਸਪਤਾਲ ਚੌਂਕ ਟਾਂਡਾ ਵਿੱਚ ਪਹੁੰਚੇ ਆਪ ਵਰਕਰਾਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ।
ਇਸ ਮੌਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਪ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਧਾਨ ਕੇਸ਼ਵ ਸਿੰਘ ਸੈਣੀ, ਚੇਅਰਮੈਨ ਹਰਮੀਤ ਸਿੰਘ ਔਲਖ, ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੇਠੀ, ਕੌਂਸਲਰ ਹਰਕ੍ਰਿਸ਼ਨ ਸੈਣੀ, ਸਰਪੰਚ ਪਰਮਜੀਤ ਬਿੱਟੂ ਜੌਹਲ, ਬਲਾਕ ਪ੍ਰਧਾਨ ਸਰਬਜੀਤ ਸਿੰਘ ਵਿਕੀ, ਪ੍ਰੇਮ ਪਡਵਾਲ, ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਕਰਕੇ ਇੱਕ ਵਾਰ ਫਿਰ ਤੋਂ ਪੰਜਾਬ ਵਿਰੋਧੀ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਹੈ।
ਉਕਤ ਆਗੂਆਂ ਨੇ ਰੂਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਪੰਜਾਬ ਕੋਲ ਪਹਿਲਾਂ ਤੋਂ ਹੀ ਆਪਣੀਆਂ ਲੋੜਾਂ ਵਾਸਤੇ ਸੀਮ ਤ ਪਾਣੀ ਹੈ ਫਿਰ ਅਜਿਹੇ ਵਿੱਚ ਹਰਿਆਣਾ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪ੍ਰੰਤ ਭਾਜਪਾ ਸਰਕਾਰ ਨੇ ਇਹ ਮਾੜੀ ਹਰਕਤ ਕਰਦੇ ਹੋਏ ਪੰਜਾਬ ਅਤੇ ਪੰਜਾਬੀਅਤ ਦੀ ਪਿੱਠ ਵਿੱਚ ਛੁਰਾ ਮਾਰਿਆ ਜਿਸ ਨੂੰ ਪੰਜਾਬ ਦੇ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ।
ਉਕਤ ਸਾਰੇ ਆਗੂਆਂ ਨੇ ਹੋਰ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬਾਨਾਂ ਵੱਲੋਂ ਦੱਸੇ ਗਏ ਸਿਧਾਂਤ ਅਨੁਸਾਰ ਵੱਧ ਦਾ ਭਲਾ ਮੰਗਿਆ ਜਾਂਦਾ ਹੈ ਪ੍ਰੰਤੂ ਜੇਕਰ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਤੇ ਇਸ ਤੋਂ ਆਪ ਪਾਰਟੀ ਪਿੱਛੇ ਨਹੀਂ ਹਟੇਗੀ ਅਤੇ ਕੇਂਦਰ ਸਰਕਾਰ ਦੀ ਇਸ ਵਧੀਕੀ ਦਾ ਜਵਾਬ ਦੇਣ ਲਈ ਹਰ ਕੁਰਬਾਨੀ ਕਰੇਗੀ।
ਇਸ ਰੋਸ ਪ੍ਰਦਰਸ਼ਨ ਦੌਰਾਨ, ਸੁਰਿੰਦਰ ਸਿੰਘ ਝੱਜੀ ਪਿੰਡ, ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ, ਸੋਨੂ ਖੰਨਾ, ਰਾਹੁਲ ਖੰਨਾ, ਨਿਖਲੇਸ਼ ਜਸਰਾ, ਅਨਿਲ ਗੋਰਾ, ਮਨੀਸ਼ ਸੋਧੀ, ਲਖਵਿੰਦਰ ਸਿੰਘ ਮੁਲਤਾਨੀ, ਕਮਲ ਧੀਰ, ਗੁਰਦੀਪ ਸਿੰਘ ਹੈਪੀ ਤੋਂ ਇਲਾਵਾ ਬਲਜੀਤ ਸੈਣੀ, ਸਚਿਨ ਪੁਰੀ, ਸੁਰਿੰਦਰ ਸਿੰਘ ਭਾਟੀਆ, ਗੋਲਡੀ ਵਰਮਾ, ਜਸਵੀਰ ਬੰਗੜ, ਮਨਮੋਹਨ ਸਿੰਘ ਸ਼ਾਲਾਪੁਰ, ਜਰਨੈਲ ਸਿੰਘ ਕੁਰਾਲਾ,ਕਰਨੈਲ ਸਿੰਘ ਕਲਸੀ, ਵਿਵੇਕ ਗੁਪਤਾ, ਚੰਦਰ ਮੋਹਨ ਲਾਡੀ, ਗੋਲਡੀ ਵਰਮਾ, ਮਾਸਟਰ ਕੁਲਵੰਤ ਸਿੰਘ ਜਹੂਰਾ, ਰਘਵੀਰ ਸਿੰਘ ਹੇਜਮਾ, ਗੁਰਮੀਤ ਬਿੱਟੂ, ਅਤਵਾਰ ਸਿੰਘ ਪਲਾ ਚੱਕ ਵੀ ਹਾਜ਼ਰ ਸਨ ।
ਪੰਜਾਬ 'ਚ ਗੜ੍ਹੇਮਾਰੀ! ਬਦਲਿਆ ਮੌਸਮ ਦਾ ਮਿਜਾਜ਼
NEXT STORY