ਨਾਭਾ (ਖੁਰਾਣਾ) : ਸੂਬੇ ਅੰਦਰ 64 ਕਰੋੜ ਦੇ ਵਜ਼ੀਫਾ ਘਪਲੇ ਨੂੰ ਲੈ ਕੇ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ, ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਮੁਜ਼ਾਹਰੇ 'ਚ ਸਰਬਜੀਤ ਸਿੰਘ ਮਾਣੂੰਕੇ, ਡਿਪਟੀ ਲੀਡਰ, ਵਿਰੋਧੀ ਧਿਰ ਨੇਤਾ ਅਤੇ ਆਪ ਆਗੂ ਅਨਮੋਲ ਗਗਨ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਆੜੇ ਹੱਥੀਂ ਲਿਆ।
ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਦੋਂ ਆਈ. ਏ. ਐੱਸ ਅਫ਼ਸਰ ਨੇ 54 ਪੇਜਾਂ ਦੀ ਰਿਪੋਰਟ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਜਿਸ 'ਚ ਘਪਲੇ ਦੀ ਗੱਲ ਕਹੀ ਗਈ ਸੀ ਤਾਂ ਪਹਿਲਾਂ ਮੁੱਖ ਮੰਤਰੀ ਨੂੰ ਧਰਮਸੋਤ ਨੂੰ ਮੁਅੱਤਲ ਕਰਕੇ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣੀ ਚਾਹੀਦੀ ਸੀ, ਜੇਕਰ ਉਸ ਤੋਂ ਬਾਅਦ ਧਰਮਸੋਤ ਮੰਗ ਕਰਦਾ ਕਿ ਜਾਂਚ ਹੋਣੀ ਚਾਹੀਦੀ ਹੈ ਤਾਂ ਹੀ ਜਾਂਚ ਕਰਵਾਉਣੀ ਸੀ।
ਮਾਣੂੰਕੇ ਨੇ ਕਿਹਾ ਕਿ ਅਕਾਲੀ ਦਲ ਨੇ 1200 ਕਰੋੜ ਰੁਪਏ ਦਾ ਘਪਲਾ ਸੰਗਤ ਦਰਸ਼ਨ 'ਚ ਕੀਤਾ, ਜੋ ਕਿ ਕੈਪਟਨ ਅਮਰਿੰਦਰ ਦਾ ਚੋਣ ਮੈਨੀਫੈਸਟੋ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਇੱਕ-ਦੂਜੇ ਨੂੰ ਬਚਾਉਣ ਲਈ ਸਭ ਡਰਾਮਾ ਕਰ ਰਹੇ ਹਨ। 'ਆਪ' ਆਗੂ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਇਕੱਲਾ ਲੁਟੇਰਾ ਨਹੀਂ ਹੈ, ਇਨ੍ਹਾਂ ਦੀ ਪੂਰੀ ਵਿਧਾਨ ਸਭਾ ਲੁਟੇਰਿਆਂ ਨਾਲ ਭਰੀ ਹੋਈ ਹੈ ਅਤੇ ਇਹ ਮਹਿਲਾਂ 'ਚ ਬੈਠ ਕੇ ਪੈਸੇ ਇਕੱਠੇ ਕਰਨ ਲੱਗ ਪਏ ਹਨ ਅਤੇ ਇਹ ਜਾਂਦੇ-ਜਾਂਦੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਕੈਪਟਨ ਸਰਕਾਰ ਲੋਕਾਂ ਨੂੰ ਲੁੱਟਣ 'ਚ ਲੱਗੀ ਹੋਈ ਹੈ ਅਤੇ ਇਨ੍ਹਾਂ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ ਅਤੇ ਆਮ ਪਾਰਟੀ ਪੰਜਾਬ 'ਚ ਆਵੇਗੀ। ਅਨਮੋਲ ਗਗਨ ਨੇ ਸ਼ਬਦੀ ਵਾਰ ਕਰਦੇ ਕਿਹਾ ਕਿ ਸਾਧੂ ਸਿੰਘ ਦੀ ਇਹ ਪਹਿਲੀ ਚੋਰੀ ਨਹੀਂ ਹੋਵੇਗੀ, ਸਾਧੂ ਸਿੰਘ ਦੀਆਂ ਹੋਰ ਚੋਰੀਆਂ ਵੀ ਸਾਹਮਣੇ ਆਉਣਗੀਆਂ ਅਤੇ ਛੇਤੀ ਹੀ ਇਸ ਦਾ ਹਰਜ਼ਾਨਾ ਧਰਮਸੋਤ ਨੂੰ ਭੁਗਤਣਾ ਪਵੇਗਾ।
8 ਸਾਲਾਂ ਬਾਅਦ ਮੁੜਿਆ ਪ੍ਰੇਮੀ ਜੋੜਾ, ਪਰਿਵਾਰ ਨੇ ਘਰ ਨਾ ਵਾੜਿਆ ਤਾਂ ਸ਼ਮਸ਼ਾਨਘਾਟ 'ਚ ਲਾਏ ਡੇਰੇ
NEXT STORY