ਜਲੰਧਰ (ਰਮਨਦੀਪ ਸੋਢੀ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਸਿਆਸਤ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੈ ਤੇ ਉਹ ਮੰਨਦੇ ਵੀ ਨੇ ਕਿ ਮੈਂ ਸਿਆਸਤ 'ਚ ਆਉਣ ਦਾ ਕਦੇ ਸੋਚਿਆ ਵੀ ਨਹੀਂ ਸੀ। ਪਰ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਉਨਾਂ ਨੂੰ ਪ੍ਰਭਾਵਿਤ ਕੀਤੇ ਤੇ ਉਹ ਵਲੰਟੀਅਰ ਦੇ ਤੌਰ 'ਤੇ ਪਾਰਟੀ ਚ ਸ਼ਾਮਲ ਹੋਏ ਸਨ। 'ਜਗਬਾਣੀ' ਨਾਲ ਉਨ੍ਹਾਂ ਆਪਣੇ ਨਿੱਜੀ ਅਤੇ ਸਿਆਸੀ ਜੀਵਨ ਬਾਰੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿੱਚ ਖੁੱਲ ਕੇ ਗਲਬਾਤ ਕੀਤੀ, ਪੇਸ਼ ਹਨ ਵਿਸ਼ੇਸ਼ ਅੰਸ਼-
ਤੁਹਾਡੇ ਪਿੰਡ ਦਾ ਨਾਂ ਜੌੜਾਮਾਜਰਾ ਕਿਵੇਂ ਪਿਆ?
ਅਸਲ ਪੁਰਾਣੇ ਸਮੇਂ ਵਿੱਚ ਪਿੰਡ ਦੇ ਭੋਲੇ-ਭਾਲੇ ਲੋਕਾਂ ਨੂੰ ਬਾਹਰੋਂ ਆਏ ਲੋਕ ਲੁੱਟ ਕੇ ਲੈ ਜਾਂਦੇ ਸਨ। ਇਸ ਕਰਕੇ ਪਿੰਡ ਨੂੰ ਲੁਟਕੀਮਾਜਰਾ ਕਿਹਾ ਜਾਂਦਾ ਸੀ। ਹੌਲੀ-ਹੌਲੀ ਲੋਕ ਲੁਟਕੀਮਾਜਰਾ ਦੀ ਜਗ੍ਹਾ ਜੌੜਾਮਾਜਰਾ ਕਹਿਣ ਲੱਗ ਪਏ।
ਤੁਸੀਂ ਕਦੇ ਸੋਚਿਆ ਸੀ ਕਿ ਵਿਧਾਇਕ ਜਾਂ ਮੰਤਰੀ ਬਣੋਗੇ ?
ਅਸੀਂ 1997 ਵਿੱਚ ਪਿੰਡ 'ਚ ਘਰ ਬਣਾਇਆ ਸੀ ਤੇ ਪਿਛਲੇ ਪਾਸੇ 2 ਏਕੜ ਪੈਲੀ ਵੀ ਲੱਗਦੀ ਹੈ। ਮੇਰਾ ਕਦੇ ਵੀ ਸਿਆਸਤ 'ਚ ਆਉਣ ਦਾ ਮਨ ਨਹੀਂ ਸੀ। ਮੈਂ ਰਛਪਾਲ ਸਿੰਘ (ਜੋ ਪਹਿਲਾਂ ਕਾਂਗਰਸ 'ਚ ਸਨ ਤੇ 2022 ਚੋਣਾਂ ਕਿਸਾਨਾਂ ਦੀ ਪਾਰਟੀ ਵੱਲੋਂ ਲੜੀਆਂ ਸਨ) ਨਾਲ ਲੰਮਾ ਸਮਾਂ ਰਿਹਾ ਪਰ ਕਦੇ ਕਿਸੇ ਪਾਰਟੀ ਵੱਲੋਂ ਕੋਈ ਅਹੁਦਾ ਨਹੀਂ ਲਿਆ। ਮੇਰਾ ਵੱਡਾ ਭਰਾ ਜੌੜਾਮਾਜਰਾ ਤੋਂ 2003 ਵਿੱਚ ਸਰਪੰਚ ਬਣਿਆ ਸੀ। ਮੈਂ ਕਦੇ ਸਿਆਸਤ ਚ ਆਉਣ ਬਾਰੇ ਸੋਚਿਆ ਨਹੀਂ ਸੀ। ਜਦੋਂ ਮੈਂ ਸਿਆਸਤ ਦੇ ਧਰੁੰਦਰਾਂ ਦਾ ਸਾਹਮਣਾ ਕੀਤਾ ਤਾਂ ਸੋਚ ਰਿਹਾ ਸੀ ਕਿ ਇਹ ਤਾਂ ਅਮੀਰ ਬੰਦੇ ਹਨ ਇਹ ਹਾਰ ਗਏ ਤਾਂ ਕੋਈ ਫਰਕ ਨਹੀਂ ਜੇ ਮੈਂ ਹਾਰ ਗਿਆ ਤਾਂ 2-4 ਕਿੱਲੇ ਵਿਕ ਜਾਣਗੇ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ
ਸਿਆਸਤ ਚ ਐਂਟਰੀ ਕਿਵੇਂ ਹੋਈ?
2012 ਵਿੱਚ ਅੰਨਾ ਹਜ਼ਾਰੇ ਦੇ ਅੰਦੋਲਨ ਦੌਰਾਨ ਸਾਡੇ ਮਨ ਵਿੱਚ ਸੀ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਕੁਝ ਕੀਤਾ ਜਾਵੇ। 2013 ਵਿੱਚ ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕਿ ਮੈਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ। ਸਮਾਣੇ ਵਿੱਚ 'ਆਪ' ਪਾਰਟੀ ਦੀ ਦੀ ਸ਼ੁਰੂਆਤ ਮੈਂ, ਧਰਮਿੰਦਰ ਧੀਮਾਨ, ਵਿਕਾਸ, ਪੁਸ਼ਪ, ਰਿਸ਼ੀ ਬਾਂਸਲ ਤੇ ਬਾਪੂ ਅਵਤਾਰ ਸਿੰਘ ਸਾਰਿਆਂ ਨੇ ਰਲ ਮਿਲ ਕੇ ਕੀਤੀ ਸੀ। ਮੈਂ ਵਲੰਟੀਅਰ ਬਣ ਕੇ ਹੀ ਪਾਰਟੀ 'ਚ ਸ਼ਾਮਲ ਹੋਇਆ ਸਾਂ। ਮੈਨੂੰ ਪਤਾ ਵੀ ਨਹੀਂ ਸੀ ਕਿ ਪਾਰਟੀ ਕਿਵੇਂ ਟਿਕਟ ਐਲਾਨਦੀ ਹੈ। 2014 ਵਿੱਚ ਜਦੋਂ ਟਿਕਟ ਦਾ ਐਲਾਨ ਹੋਇਆ ਸੀ ਤੇ ਉਦੋਂ ਤੱਕ ਅਸੀਂ 70 ਪਿੰਡ ਘਰ-ਘਰ ਜਾ ਕੇ ਪ੍ਰਚਾਰ ਕਰ ਚੁੱਕੇ ਸਾਂ। 2014 ਦੀ ਚੋਣ ਮੈਂ ਬਿਨਾਂ ਕਿਸੇ ਤੋਂ ਕੋਈ ਮਾਲੀ ਮਦਦ ਲਏ ਯਾਰਾਂ ਦੋਸਤਾਂ ਦੀ ਮਦਦ ਨਾਲ ਲੜੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
2014 ਚੋਣਾਂ 'ਚ ਚੋਣ ਅਭਿਆਨ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਕੱਢ ਰਹੇ ਸਨ ਤਾਂ ਅਸੀਂ ਵੀ ਗੱਡੀਆਂ ਲੈ ਕੇ ਗਏ ਸੀ ਤੇ ਉਥੇ ਪਹਿਲੀ ਵਾਰ 'ਹਾਏ-ਹੈਲੌ' ਹੀ ਹੋਈ ਸੀ। ਅਸੀਂ ਤਾਂ ਇਸ ਕਰਕੇ ਗਏ ਸੀ ਕਿ ਨਵੀਂ ਪਾਰਟੀ ਆਈ ਹੈ ਤੇ ਕੁਝ ਨਾ ਕੁਝ ਬਦਲਾਅ ਕਰਾਂਗੇ। 2021 ਵਿੱਚ ਸੰਗਰੂਰ ਵਿਖੇ ਮੁੱਖ ਮੰਤਰੀ ਨਾਲ ਵਿਸਥਾਰਤ ਮੁਲਾਕਾਤ ਹੋਈ। ਮੈਂ ਉਦੋਂ ਹਲਕਾ ਇੰਚਾਰਜ ਵੀ ਨਹੀਂ ਸੀ। ਮੈਂ ਕਦੇ ਸੁਪਨਾ ਵੀ ਨਹੀਂ ਲਿਆ ਸੀ ਕਿ ਜਿਸ ਸ਼ਖਸ ਦੇ ਰੋਡ ਸ਼ੋਅ ਵਿੱਚ ਸਮਰਥਨ ਦੇਣ ਆਏ ਹਾਂ ਇੱਕ ਦਿਨ ਇਸੇ ਦੀ ਕੈਬਨਿਟ ਵਿੱਚ ਮੰਤਰੀ ਬਣਾਂਗੇ। ਪਰ ਇਹ ਸਭ ਸਾਡੀ ਪਾਰਟੀ ਦੀ ਈਮਾਨਦਾਰੀ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ
ਪ੍ਰਤਾਪ ਬਾਜਵਾ ਕਹਿੰਦੇ 'ਆਪ' ਦੇ 32 ਵਿਧਾਇਕ ਸਾਡੇ ਸੰਪਰਕ ਵਿੱਚ ਹਨ?
ਉਨ੍ਹਾਂ ਨੂੰ ਵਹਿਮ ਹੈ। ਕੋਈ ਨਹੀਂ ਕਿਤੇ ਜਾਂਦਾ। ਆਮ ਆਦਮੀ ਪਾਰਟੀ ਦੀ ਸਰਕਾਰ ਘੱਟੋ-ਘੱਟ 20 ਸਾਲ ਚੱਲਣੀ ਹੈ। ਜੋ ਕੰਮ ਅਸੀਂ ਡੇਢ ਸਾਲ ਵਿੱਚ ਕਰ ਦਿੱਤਾ ਉਨ੍ਹਾਂ ਸਰਕਾਰਾਂ ਤੋਂ 5 ਸਾਲ ਵਿੱਚ ਨਹੀਂ ਹੋਇਆ। ਸਾਰੀ ਕਾਂਗਰਸ ਤਾਂ ਭਾਜਪਾ ਚ ਭੱਜ ਗਈ। ਹੋਰ ਵੀ ਤਿਆਰੀ ਖਿੱਚੀ ਬੈਠੇ ਹਨ। ਫ਼ਿਲਹਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦਾ ਕੁਝ ਨਹੀਂ ਬਣਨਾ।
ਸੁਖਬੀਰ ਬਾਦਲ ਕਹਿੰਦੇ ਹਨ ਕਿ ਇਹ ਤਾਂ ਵਿਧਾਇਕ ਲੱਗਦੇ ਹੀ ਨਹੀਂ?
ਜੇ ਅਸੀਂ ਲੁੱਟਦੇ ਤਾਂ ਫਿਰ ਇਨ੍ਹਾਂ ਨੂੰ ਵਿਧਾਇਕ ਲੱਗਣੇ ਸੀ। ਹੁਣ ਇਹ ਆਪ ਘਰੇ ਬੈਠੇ ਹਨ ਇਸ ਕਰਕੇ ਇਨ੍ਹਾਂ ਨੂੰ ਆਮ ਘਰਾਂ ਦੇ ਧੀਆਂ-ਪੁੱਤ ਵਿਧਾਇਕ ਨਹੀਂ ਲੱਗਦੇ। ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਤੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਹਰਾ ਕੇ ਘਰੇ ਬਿਠਾ ਦਿੱਤਾ ਸੀ। ਸਾਡੇ ਮੁੱਖ ਮੰਤਰੀ ਦਾ ਦਿਲ ਪੰਜਾਬ ਪ੍ਰਤੀ ਧੜਕਦਾ ਹੈ ਤੇ ਅਸੀਂ ਉਨ੍ਹਾਂ ਦੇ ਨਾਲ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਪੰਜਾਬ ਨੂੰ ਮਿਲਿਆ ਨਵਾਂ ਐਡਵੋਕੇਟ ਜਨਰਲ, ਵਿਨੋਦ ਘਈ ਨੇ ਦੇ ਦਿੱਤਾ ਸੀ ਅਸਤੀਫ਼ਾ
NEXT STORY