ਚੰਡੀਗੜ੍ਹ (ਆਸ਼ੀਸ਼) : ਇੱਥੇ ਸੈਕਟਰ-38 ਸਥਿਤ ਇਕ ਨਿੱਜੀ ਸਕੂਲ ਵਿਖੇ ਮੰਗਲਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ। ਸਕੂਲ ਖੁੱਲ੍ਹਣ ਤੋਂ ਪਹਿਲਾਂ ਪ੍ਰਬੰਧਕਾਂ ਨੇ ਅੱਗ ਲੱਗਣ ਦਾ ਮੈਸੇਜ ਮਿਲਣ ’ਤੇ ਛੁੱਟੀ ਦਾ ਐਲਾਨ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਸਮੇਂ ’ਤੇ ਸਥਿਤੀ ਸੰਭਾਲੀ। ਸਕੂਲ ਖ਼ੇਤਰ ’ਚ ਸਵੇਰੇ ਕਰੀਬ 7 ਵਜੇ ਕਰਮਚਾਰੀਆਂ ਨੇ ਸਫਾਈ ਕਰਨ ਤੋਂ ਬਾਅਦ ਕਲਾਸ ਰੂਮ ਦਾ ਏ. ਸੀ. ਚਾਲੂ ਕਰ ਦਿੱਤਾ, ਜਿਸ ਕਾਰਨ ਉਸ ’ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੂੰ 26 ਮਿੰਟ ਬਾਅਦ ਅੱਗ ਲੱਗਣ ਦੀ ਜਾਣਕਾਰੀ ਮਿਲੀ।
ਕਰੀਬ 15 ਤੋਂ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਹਾਦਸੇ ਕਾਰਨ ਕਲਾਸ ਰੂਮ ’ਚ ਕਿਤਾਬਾਂ ਦਾ ਸਟੈਂਡ, ਫਰਨੀਚਰ ਤੇ ਖਿੜਕੀਆਂ ਸੁਆਹ ਹੋ ਗਈਆਂ। ਦੱਸਣਯੋਗ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਨਿਗਮ ਦੇ ਫਾਇਰ ਵਿਭਾਗ ਨੇ ਐੱਨ. ਓ. ਸੀ. ਨਹੀਂ ਦਿੱਤੀ ਹੈ। ਹਾਲਾਂਕਿ ਫਾਇਰ ਸੇਫਟੀ ਯੰਤਰ ਲਾਏ ਗਏ ਹਨ ਪਰ ਹਾਲੇ 10 ਲੱਖ ਲੀਟਰ ਪਾਣੀ ਸਟੋਰ ਕਰਨ ਲਈ ਟੈਂਕ ਬਣਾਇਆ ਜਾਣਾ ਹੈ। ਡਾਇਰੈਕਟਰ ਐੱਚ. ਐੱਸ. ਮਾਮਿਕ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਹੈ। ਫਾਇਰ ਅਫਸਰ ਜਗਤਾਰ ਸਿੰਘ ਅਨੁਸਾਰ ਸਮੇਂ ’ਤੇ ਪਹੁੰਚਣ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY