ਰੂਪਨਗਰ (ਵਿਜੇ) : ਸਵੇਰੇ ਸੈਰ ਕਰਨ ਲਈ ਗਏ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਵਿਜੇ ਕੁਮਾਰ ਨਿਵਾਸੀ ਦਸਮੇਸ਼ ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੰਕਜ (35) ਰੋਜ਼ਾਨਾ ਆਪਣੇ ਦੋਸਤਾਂ ਨਾਲ ਸਵੇਰੇ ਸੈਰ ਲਈ ਜਾਂਦਾ ਸੀ ਪਰ ਸ਼ਨੀਵਾਰ ਉਸ ਦੇ ਦੋਸਤ ਜਲਦੀ ਚਲੇ ਗਏ ਅਤੇ ਪੰਕਜ ਉਨ੍ਹਾਂ ਨਾਲ ਨਹੀਂ ਜਾ ਸਕਿਆ। ਜਿਸ ਕਾਰਨ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਵੇਰੇ 7 ਵਜੇ ਇਕੱਲਾ ਸੈਰ ਲਈ ਨਿਕਲ ਪਿਆ। ਉਸ ਨੇ ਪਹਿਲਾਂ ਵਾਟਰ ਲਿਲੀ ਕੋਲ ਆਪਣਾ ਮੋਟਰਸਾਇਕਲ ਖੜ੍ਹਾ ਕੀਤਾ ਅਤੇ ਪੈਦਲ ਕਟਲੀ ਵੱਲ ਸੈਰ ਕਰਨ ਚਲਾ ਗਿਆ ਪਰ ਜਦੋਂ ਕਾਫੀ ਦੇਰ ਹੋ ਜਾਣ 'ਤੇ ਵੀ ਉਹ ਘਰ ਨਾ ਪੁੱਜਾ ਤਾਂ ਉਨ੍ਹਾਂ ਪੰਕਜ ਦੇ ਦੋਸਤਾਂ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਫੋਨ 'ਤੇ ਇਕ ਦੂਜੇ ਤੋਂ ਪੰਕਜ ਬਾਰੇ ਜਾਣਕਾਰੀ ਲਈ। ਦੋਸਤਾਂ ਨੇ ਪੰਕਜ ਦੇ ਮੋਟਰਸਾਈਕਲ ਨੂੰ ਵਾਟਰ ਲਿਲੀ ਨੇੜੇ ਖੜ੍ਹਾ ਦੇਖਿਆ ਤੇ ਸਿਟੀ ਥਾਣੇ 'ਚ ਸੂਚਨਾ ਲਈ ਫੋਨ ਕੀਤਾ।
ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਟਲੀ ਰੋਡ 'ਤੇ ਕਿਸੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਿਸ 'ਤੇ ਤੁਰੰਤ ਸਾਰੇ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਪੰਕਜ ਦੀ ਸ਼ਨਾਖਤ ਕੀਤੀ। ਪੰਕਜ ਘਰ 'ਚ ਇਕਲੌਤਾ ਪੁੱਤਰ ਸੀ ਅਤੇ ਸ਼ਾਦੀਸ਼ੁਦਾ ਸੀ। ਜਿਸ ਦਾ ਇਕ 8 ਸਾਲਾ ਲੜਕਾ ਰਿਸ਼ਿਤ ਅਤੇ ਚਾਰ ਸਾਲ ਦੀ ਇਕ ਲੜਕੀ ਹੈ। ਸਿਟੀ ਪੁਲਸ ਦੇ ਏ.ਐੱਸ.ਆਈ. ਸੋਹਣ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਨੇ ਹਾਦਸੇ ਦੇ ਸਬੰਧ 'ਚ ਪਰਚਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਕਾਰ-ਮੋਟਰਸਾਈਕਲ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
NEXT STORY