ਬਨੂੜ (ਗੁਰਪਾਲ) : ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ 'ਤੇ ਖੜ੍ਹੇ ਇਕ ਕੰਟੇਨਰ ਨਾਲ ਐਕਟਿਵਾ ਦੇ ਟਕਰਾਅ ਜਾਣ 'ਤੇ ਇਸ ਹਾਦਸੇ 'ਚ ਐਕਟਿਵਾ ਸਵਾਰ 2 ਸਕੀਆਂ ਭੈਣਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਫਰੀਦਪੁਰ ਦੇ ਵਸਨੀਕ ਲਾਭ ਸਿੰਘ ਦੀਆਂ 2 ਪੁੱਤਰੀਆਂ ਗੁਰਿੰਦਰ ਕੌਰ ਪਤਨੀ ਰਿੰਕੂ ਉਮਰ 30 ਸਾਲ, ਜੋ ਕਿ ਵਿਆਹੀ ਹੋਈ ਸੀ ਅਤੇ ਤਿੰਨ ਬੱਚਿਆਂ ਦੀ ਮਾਂ ਹੈ। ਸ਼ਾਮ ਆਪਣੀ ਛੋਟੀ ਅਣ-ਵਿਆਹੀ ਭੈਣ ਭਿੰਦਰ ਕੌਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਬਨੂੜ ਤੋਂ ਆਪਣੇ ਪਿੰਡ ਫਰੀਦਪੁਰ ਵੱਲ ਨੂੰ ਜਾ ਰਹੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡਾ ਹਾਦਸਾ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਇਕਲੌਤਾ ਪੁੱਤ (ਤਸਵੀਰਾਂ)
ਜਦੋਂ ਇਹ ਕੌਮੀ ਮਾਰਗ 'ਤੇ ਸਥਿਤ ਬਜਾਜ ਗੋਦਾਮ ਦੇ ਨੇੜੇ ਪਹੁੰਚੀਆਂ ਤਾਂ ਉਨ੍ਹਾਂ ਦੀ ਐਕਟਿਵਾ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾਅ ਗਈ, ਇਸ ਹਾਦਸੇ 'ਚ ਦੋਵੇਂ ਭੈਣਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਰਾਜਪੁਰਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਗੁਰਿੰਦਰ ਕੌਰ ਪਤਨੀ ਰਿੰਕੂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਦੋਂ ਉਸ ਦੀ ਗੰਭੀਰ ਰੂਪ 'ਚ ਜ਼ਖਮੀ ਹੋਈ ਦੂਜੀ ਭੈਣ ਭਿੰਦਰ ਕੌਰ ਨੂੰ ਪੀ. ਜੀ. ਆਈ. ਦੇ ਹਸਪਤਾਲ 'ਚ ਰੈਫਰ ਕੀਤਾ ਜਾਣ ਲੱਗਾ ਤਾਂ ਉਹ ਵੀ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਈ।
ਇਹ ਵੀ ਪੜ੍ਹੋ : ਖੰਨਾ ਦੇ ਫਲਾਈ ਓਵਰ 'ਤੇ ਵਾਪਰਿਆ ਰੌਂਗਟੇ ਖੜ੍ਹੇ ਕਰਨ ਵਾਲਾ ਹਾਦਸਾ, ਵੀਡੀਓ ਦੇਖ ਨਿਕਲੇਗਾ ਤ੍ਰਾਹ
ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੰਟੇਨਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਦੋਵੇਂ ਮ੍ਰਿਤਕ ਨੌਜਵਾਨ ਲੜਕੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਰਾਜਪੁਰਾ ਦੇ ਹਸਪਤਾਲ 'ਚੋਂ ਕਰਵਾ ਕੇ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਬਨੂੜ ਤੋਂ ਰਾਜਪੁਰਾ ਅਤੇ ਤੇਪਲਾ ਨੂੰ ਜਾਂਦੇ ਕੌਮੀ ਮਾਰਗਾਂ 'ਤੇ ਸੜਕਾਂ ਕਿਨਾਰੇ ਵਾਹਨ ਖੜ੍ਹੇ ਰਹਿੰਦੇ ਹਨ, ਜੋ ਕਿ ਹਾਦਸਿਆਂ ਦਾ ਕਾਰਣ ਬਣਦੇ ਹਨ ਪਰ ਇਸ ਦੇ ਬਾਵਜੂਦ ਵੀ ਪੁਲਸ ਪ੍ਰਸ਼ਾਸਨ ਇਨ੍ਹਾਂ ਵਾਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ, ਜਿਸ ਕਾਰਣ ਇੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਇਹ ਵੀ ਪੜ੍ਹੋ : ਮੁਕੇਰੀਆਂ 'ਚ ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ 14 ਜੀਅ ਆਏ ਪਾਜ਼ੇਟਿਵ
ਲੁਧਿਆਣਾ 'ਚ ਜੰਗਲ ਰਾਜ ਜਾਰੀ, ਸਾਈਡ ਦੇਣ ਨੂੰ ਲੈ ਕੇ ਕਿਹਾ ਤਾਂ ਕਰ ਦਿੱਤੀ ਕੁੱਟਮਾਰ
NEXT STORY