ਮੋਗਾ : ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੋਆਣਾ ਨੇੜੇ ਦੇਰ ਰਾਤ ਜ਼ੈੱਨ ਕਾਰ ਨਾਲ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਜ਼ਖਮੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣਾ ਦੇ ਡੀ. ਐੱਮ. ਸੀ. ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਐਤਵਾਰ ਰਾਤ 11 ਵਜੇ ਤੋਂ ਬਾਅਦ ਵਾਪਰਿਆ ਦੱਸਿਆ ਜਾ ਰਿਹਾ ਹੈ।
ਹਾਦਸਾ ਕਿਸ ਤਰ੍ਹਾਂ ਅਤੇ ਕਿਸ ਨਾਲ ਵਾਪਰਿਆ ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਹਾਦਸਾਗ੍ਰਸਤ ਕਾਰ ਦੀ ਹਾਲਤ ਦੇਖ ਕੇ ਲਗਾਇਆ ਜਾ ਰਿਹਾ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਬੇ 'ਚ ਸਵਾਈਨ ਫਲੂ ਦਾ ਕਹਿਰ, ਸਿਹਤ ਮੰਤਰੀ ਫਿਰ ਵੀ ਸੁੱਤੇ (ਵੀਡੀਓ)
NEXT STORY