ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਫੁੱਲਰਵੰਨ ਦੇ ਇਲਾਕੇ ਵਿਚ 28 ਜੁਲਾਈ ਦੀ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਵਿਚ ਜ਼ਖਮੀ ਹੋਏ ਦੋ ਨੌਜਵਾਨਾਂ ਚਰਨ ਸਿੰਘ (24) ਪੁੱਤਰ ਪ੍ਰੇਮ ਸਿੰਘ ਤੇ ਜਸਵੀਰ ਸਿੰਘ (38) ਪੁੱਤਰ ਮਹਿੰਦਰ ਸਿੰਘ ਵਾਸੀ ਭੂਰੇ ਖੁਰਦ ਦੀ ਫਰੀਦਕੋਟ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿਚ ਜ਼ਖਮੀ ਹੋਇਆ ਉਹ੍ਹਾਂ ਦਾ ਤੀਸਰਾ ਸਾਥੀ ਧਰਮ ਸਿੰਘ ਪੁੱਤਰ ਪ੍ਰੇਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਹੈ ਅਤੇ ਉਹ ਵੀ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ 28 ਜੁਲਾਈ ਦੀ ਸ਼ਾਮ ਕਰੀਬ 6.15 ਵਜੇ ਚਰਨ ਸਿੰਘ, ਜਸਵੀਰ ਸਿੰਘ ਤੇ ਧਰਮ ਸਿੰਘ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਆਪਣਾ ਕੰਮ ਕਰਕੇ ਵਾਪਸ ਘਰ ਵੱਲ ਜਾ ਰਹੇ ਸੀ।
ਇਸ ਦੌਰਾਨ ਜਦ ਉਹ ਪਿੰਡ ਫੁੱਲਰਵੰਨ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਲੱਕੜਾਂ ਨਾਲ ਭਰੀ ਟਰੈਕਟਰ ਟ੍ਰਾਲੀ ਲੈ ਕੇ ਆ ਰਹੇ ਟਰੈਕਟਰ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੈਕਟਰ ਚਲਾਉਂਦੇ ਹੋਏ, ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਟਰੈਕਟਰ ਟ੍ਰਾਲੀ ਭਜਾ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਜ਼ਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਚਰਨ ਸਿੰਘ ਅਤੇ ਜਸਵੀਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਧਰਮ ਸਿੰਘ ਦੇ ਬਿਆਨਾ ’ਤੇ ਪੁਲਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਆਹਲੂਵਾਲੀਆ ਰਿਪੋਰਟ ਨੇ ਕੈਪਟਨ ਦੇ ਕਾਰਪੋਰੇਟ ਘਰਾਣਿਆਂ ਨਾਲ ਸਬੰਧਾਂ ਨੂੰ ਕੀਤਾ ਬੇਪਰਦ: ਹਰਪਾਲ ਚੀਮਾ
NEXT STORY