ਮੰਡੀ ਲੱਖੇਵਾਲੀ (ਸੁਖਪਾਲ) - ਇਥੋਂ ਅਤੇ ਆਸ-ਪਾਸ ਦੇ ਖੇਤਰ ਵਿਚੋਂ ਨਿੱਤ ਰੋਜ਼ ਤੂੜੀ ਨਾਲ ਭਰੇ ਵੱਡੇ ਓਵਰਲੋਡ ਟਰਾਲੇ ਲੰਘਦੇ ਹਨ, ਜਿਨ੍ਹਾਂ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਵਾਹਨਾਂ ਵਾਲੇ ਖੱਜਲ-ਖੁਆਰ ਹੁੰਦੇ ਹਨ ਕਿਉਂਕਿ ਭਰੇ ਹੋਏ ਇਹ ਟਰਾਲੇ ਕਈ ਵਾਰ ਕਿੰਨਾ-ਕਿੰਨਾ ਸਮਾਂ ਵ੍ਹੀਕਲਾਂ ਵਾਲਿਆਂ ਨੂੰ ਸਾਈਡ ਹੀ ਨਹੀਂ ਦਿੰਦੇ ਤੇ ਜਦ ਇਹ ਟਰਾਲੇ ਸੜਕ 'ਤੇ ਮੂਧੇ ਹੋ ਜਾਂਦੇ ਹਨ ਤਾਂ ਟ੍ਰੈਫਿਕ ਜਾਮ ਹੋ ਜਾਂਦਾ ਹੈ। ਭਾਵੇਂ ਸਾਰੇ ਲੋਕ ਇਨ੍ਹਾਂ ਟਰਾਲਿਆਂ ਵਾਲਿਆਂ ਤੋਂ ਦੁਖੀ ਹਨ ਪਰ ਫਿਰ ਵੀ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਟ੍ਰੈਫਿਕ ਪੁਲਸ ਸਮੇਤ ਡੀ. ਟੀ. ਓ. ਦਫ਼ਤਰ ਵਾਲੇ ਚੁੱਪ ਹਨ।
ਬੂਟਾ ਮੰਡੀ 'ਚ ਧਰਨੇ 'ਤੇ ਬੈਠੇ ਕੱਚਾ ਚਮੜਾ ਕਾਰੋਬਾਰੀ
NEXT STORY