ਪਟਿਆਲਾ(ਬਲਜਿੰਦਰ) : ਬੀਤੀ ਰਾਤ ਪਟਿਆਲਾ ਚੀਕਾ ਰੋਡ 'ਤੇ ਪਿੰਡ ਮੰਜਾਲ ਕਲਾਂ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਪਿੰਡ ਪੰਜੋਲਾ ਦੇ ਨੌਜਵਾਨ ਸੁਖਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਗੰਭੀਰ ਹਾਲਤ 'ਚ ਉਸ ਨੂੰ ਪਟਿਆਲਾ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸੁਖਦੀਪ ਸਿੰਘ ਆਪਣੇ 2 ਸਾਥੀਆਂ ਨਾਲ ਰੋਜ਼ਾਨਾ ਦੀ ਤਰ੍ਹਾਂ ਕੰਮ ਖਤਮ ਕਰਕੇ ਸਨੌਰ ਤੋਂ ਆਪਣੇ ਪਿੰਡ ਪੰਜੋਲਾ ਜਾ ਰਿਹਾ ਸੀ। ਜਿਵੇਂ ਹੀ ਉਹ ਆਪਣੇ ਪਿੰਡ ਮੰਜਾਲ ਕਲਾਂ ਨੇੜੇ ਪੁੱਜਿਆ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਸ਼ਖਸ ਨੇ ਜਾਨ ਗਵਾ ਕੇ ਕਾਇਮ ਕੀਤੀ ਦੋਸਤੀ ਦੀ ਅਨੋਖੀ ਮਿਸਾਲ, ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
NEXT STORY