ਅੰਮ੍ਰਿਤਸਰ (ਸੁਮਿਤ ਖੰਨਾ) — ਅੰਮ੍ਰਿਤਸਰ ਦੇ ਕੋਟ ਖਾਲਸਾ ਥਾਣੇ ਦੇ ਅਧੀਨ ਪੈਂਦੇ ਇਲਾਕੇ ਛੋਟਾ ਹਰਿਪੁਰਾ 'ਚ ਇਕ ਪਵਨ ਨਾਮ ਦੇ ਨੌਜਵਾਨ ਦੀ ਉਸ ਦੇ ਘਰ ਦੇ ਬਾਹਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਉਕਤ ਨੌਜਵਾਨ ਦੇ ਸਰੀਰ 'ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਸਲ 'ਚ ਪਵਨ ਆਪਣੇ ਇਕ ਦੋਸਤ ਦਾ ਸਾਥ ਦਿੱਤਾ ਸੀ ਕਿਉਂਕਿ ਉਸ ਦੇ ਦੋਸਤ ਦੀ ਪਤਨੀ ਨੂੰ ਕੁਝ ਆਵਾਰਾ ਕਿਸਮ ਦੇ ਲੋਕਾਂ ਨੇ ਰਸਤੇ 'ਚ ਛੇੜਿਆ ਸੀ, ਜਿਸ ਕਾਰਨ ਉਹ ਆਪਣੇ ਦੋਸਤ ਦੇ ਨਾਲ ਇਸ ਮਾਮਲੇ ਸੰਬੰਧੀ ਸ਼ਿਕਾਇਤ ਕਰਨ ਪੁਲਸ ਥਾਣੇ ਗਿਆ ਸੀ, ਜਿਸ ਕਾਰਨ ਉਕਤ ਦੋਸ਼ੀਆਂ ਨੇ ਇਸ ਮਾਮਲੇ ਤੋਂ ਉਸ ਨੂੰ ਦੂਰ ਰਹਿਣ ਲਈ ਕਿਹਾ ਤੇ ਧਮਕੀਆਂ ਵੀ ਦਿੱਤੀਆਂ ਸਨ। ਇਸ ਤੋਂ ਬਾਅਦ ਉਸ ਦੇ ਘਰ ਦੇ ਆਸ-ਪਾਸ ਉਸ 'ਤੇ ਜਾਨਲੇਵਾ ਹਮਲਾ ਕੀਤਾ , ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਜ਼ਖਮੀ ਹਾਲਤ 'ਚ ਹੀ ਉਹ ਇਕ ਕਿਲੋਮੀਟਰ ਤਕ ਜ਼ਖਮੀ ਹਾਲਤ 'ਚ ਭੱਜਦਾ ਰਿਹਾ ਤੇ ਦੋਸ਼ੀ ਉਸ 'ਤੇ ਵਾਰ ਕਰਦੇ ਰਹੇ ਤੇ ਜਦ ਆਖਿਰ ਉਹ ਆਪਣੇ ਘਰ ਦੇ ਬਾਹਰ ਪਹੁੰਚ ਗਿਆ ਤਾਂ ਉਸ ਨੇ ਦਮ ਤੋੜ ਦਿੱਤਾ। ਅਸਲ 'ਚ ਪਵਨ ਦਾ ਸਿਰਫ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੀ ਪਤਨੀ ਵੀ ਗਰਭਵਤੀ ਹੈ, ਨਾਲ ਹੀ ਉਸ ਦੀ ਪਤਨੀ ਨੇ ਦੱਸਿਆ ਕਿ ਪਵਨ ਨੂੰ ਕਾਫੀ ਧਮਕੀਆਂ ਵੀ ਮਿਲ ਰਹੀਆਂ ਸਨ, ਕਿ ਉਸ ਨੇ ਹੈਪੀ ਦਾ ਸਾਥ ਕਿਉਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਰੌਲਾ ਨਾਂ ਦੇ ਇਕ ਅਪਰਾਧੀ ਨੇ ਅੰਜਾਮ ਦਿੱਤਾ ਹੈ। ਨਾਲ ਹੀ ਉਹ ਇਸ ਮਾਮਲੇ 'ਚ ਦੋਸ਼ੀਆਂ ਲਈ ਵੀ ਫਾਂਸੀ ਦੀ ਮੰਗ ਕਰ ਰਹੀ ਹੈ।
ਉਥੇ ਹੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
517 ਦਿਨਾਂ ਤੋਂ ਧਰਨੇ ਤੇ ਬੈਠੇ ਪਸ਼ੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਨੇ ਐਸ. ਡੀ. ਐਮ. ਦੇ ਵਿਸ਼ਵਾਸ ਦਿਵਾਉਣ ਤੇ ਕੀਤਾ ਧਰਨਾ ਮੁਲਤਵੀ
NEXT STORY