ਫਾਜ਼ਿਲਕਾ (ਨਾਗਪਾਲ, ਲੀਲਾਧਰ) - ਪਿੰਡ ਮੂਲਿਆਂ ਵਾਲੀ ਦੇ ਨੇੜੇ ਮੋਟਰਸਾਈਕਲ ਅਤੇ ਬੱਸ ਵਿਚਕਾਰ ਹੋਈ ਟੱਕਰ ਵਿਚ ਚਾਰ ਬੱਚੇ ਜ਼ਖ਼ਮੀ ਹੋ ਗਏ।
ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕੁਲਦੀਪ ਚੰਦ (18) ਵਾਸੀ ਪਿੰਡ ਮੂਲਿਆਂਵਾਲੀ ਨੇ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਦਵਿੰਦਰ ਕੁਮਾਰ (8), ਪ੍ਰਦੀਪ ਕੁਮਾਰ (6) ਅਤੇ ਭੈਣ ਜੈਸਮੀਨ (5) ਨੂੰ ਮੋਟਰਸਾਈਕਲ 'ਤੇ ਸਵੇਰੇ 9.30 ਵਜੇ ਸਕੂਲ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਅਰਨੀਵਾਲਾ ਵੱਲੋਂ ਆ ਰਹੀ ਇਕ ਬੱਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਉਹ ਅਤੇ ਉਸਦੇ ਭੈਣ-ਭਰਾ ਜ਼ਖ਼ਮੀ ਹੋ ਗਏ। ਇਸ ਕਰ ਕੇ ਸਾਰਿਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਦਵਿੰਦਰ ਕੁਮਾਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ ਜਦਕਿ ਪ੍ਰਦੀਪ ਕੁਮਾਰ ਅਤੇ ਜੈਸਮੀਨ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ।
ਸਰਕਾਰ ਨਸ਼ਿਆਂ ਦੇ ਕੋਹੜ ਜੜ੍ਹ ਤੋਂ ਖਤਮ ਕਰਨ ਲਈ ਦ੍ਰਿੜ - ਰਿੰਕੂ ਢਿੱਲੋਂ
NEXT STORY