ਲਹਿਰਾਗਾਗਾ(ਜਿੰਦਲ, ਗਰਗ)- ਪਿੰਡ ਘੋੜੇਨਬ ਨੇੜੇ ਇਕ ਵਿਅਕਤੀ ਦੀ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਵਾਸੀ ਘੋੜੇਨਬ ਖੰਡੇਬਾਦ ਰੋਡ 'ਤੇ ਬਣੇ ਪੈਲੇਸ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਇਆ ਹੋਇਆ ਸੀ ਪਰ ਜਦੋਂ ਉਹ ਵਿਆਹ ਤੋਂ ਵਾਪਸ ਪਿੰਡ ਨੂੰ ਇਕ ਵਿਅਕਤੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਮੋਟਰਸਾਈਕਲ ਦਾ ਪਿੰਡ ਦੇ ਬਿਲਕੁੱਲ ਨੇੜੇ ਹੀ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਹ ਦੋਵੇਂ ਡਿੱਗ ਪਏ। ਜ਼ਖਮੀ ਹਾਲਤ 'ਚ ਬਲਜਿੰਦਰ ਸਿੰਘ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲਹਿਰਾ ਵਿਖੇ ਲਿਆਂਦਾ ਗਿਆ, ਜਿਥੇ ਹਾਜ਼ਰ ਡਾਕਟਰ ਨੇ ਬਲਜਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਇਸ ਬਾਰੇ ਥਾਣਾ ਲਹਿਰਾ ਵਿਖੇ ਵੀ ਰੁੱਕਾ ਭੇਜ ਦਿੱਤਾ ਹੈ। ਦੂਜੇ ਜ਼ਖਮੀ ਵਿਅਕਤੀ ਨੂੰ ਕਿਸੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ।
42 ਸੀਟਾਂ 'ਤੇ ਅਕਾਲੀ ਦਲ ਤੇ 18 'ਤੇ ਭਾਜਪਾ ਲੜੇਗੀ ਚੋਣ
NEXT STORY