ਲੌਂਗੋਵਾਲ(ਵਸ਼ਿਸ਼ਟ)- ਬੀਤੀ ਦੇਰ ਸ਼ਾਮ ਬਿਜਲੀ ਗਰਿੱਡ ਨੇੜੇ ਮੋਟਰਸਾਈਕਲ ਸਵਾਰ ਗੁਲਾਬ ਸਿੰਘ (25) ਪੁੱਤਰ ਬਹਾਦਰ ਸਿੰਘ ਗੋਗੀ ਬਟੂਹਾ ਉਸ ਵੇਲੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਆਪਣੇ ਖੇਤ ਵਿਚ ਪਾਣੀ ਲਾ ਕੇ ਘਰ ਪਰਤ ਰਿਹਾ ਸੀ। ਜਾਣਕਾਰੀ ਅਨੁਸਾਰ ਉਸ ਦੇ ਮੋਟਰਸਾਈਕਲ ਨੂੰ ਬੇਸਹਾਰਾ ਪਸ਼ੂਆਂ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਦਰੱਖਤ ਵਿਚ ਜਾ ਵੱਜਾ ਅਤੇ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਹੈ। ਗੰਭੀਰ ਹਾਲਤ ਵਿਚ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਸ ਦੀ ਅੱਜ ਮੌਤ ਹੋ ਗਈ ਹੈ।
ਹਰੀਕੇ ਪੱਤਣ ਵਿਖੇ ਅਕਾਲੀ ਵਰਕਰਾਂ ਵੱਲੋਂ ਲਾਇਆ ਧਰਨਾ ਸਵੇਰੇ 5 ਵਜੇ ਤੱਕ ਵੀ ਰਿਹਾ ਜਾਰੀ
NEXT STORY