ਬਠਿੰਡਾ(ਅਬਲੂ)-ਬਠਿੰਡਾ ਪਟਿਆਲਾ ਰੇਲ ਮਾਰਗ ’ਤੇ ਰਾਤ 1 ਵਜੇ ਦੇ ਕਰੀਬ ਭਾਗੂ ਪਿੰਡ ਦੇ ਕੋਲ ਫਾਟਕ ’ਤੇ ਤਾਇਨਾਤ ਗੇਟਮੈਨ ਦੀ ਗੱਡੀ ਥੱਲੇ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। 108 ਐਂਬੂਲੈਂਸ ਸੇਵਾ ਦੇ ਡਰਾਈਵਰ ਜਗਜੀਤ ਸਿੰਘ ਤੇ ਪੀ. ਐੱਮ. ਟੀ. ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਬਠਿੰਡਾ-ਪਟਿਆਲਾ ਰੇਲ ਮਾਰਗ ’ਤੇ ਪਿੰਡ ਭਾਗੂ ਕੋਲ ਇਕ ਆਦਮੀ ਗੇਲ ਗੱਡੀ ਥੱਲੇ ਆ ਗਿਆ ਹੈ, ਜਿਸ ’ਤੇ ਉਹ ਐਂਬੂਲੈਂਸ ਲੈ ਕੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਤੇ ਉਨ੍ਹਾਂ ਤੁਰੰਤ ਜ਼ਖਮੀ ਨੂੰ ਚੁੱਕ ਕੇ ਹਸਪਤਾਲ ਲਿਆਂਦਾ, ਜਿੱਥੇ ਉਸ ਦੀ ਮੌਤ ਹੋ ਗਈ। ਜਾਂਚ ਕਰ ਰਹੇ ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਦੀ ਪਛਾਣ ਰੇਲਵੇ ਦੇ ਹੀ ਗੇਟਮੈਨ ਗੁਰਮੇਲ ਸਿੰਘ ਪਿੰਡ ਪੱਕਾ ਵਜੋਂ ਹੋਈ ਹੈ। ਥਾਣੇਦਾਰ ਮਲਕੀਤ ਸਿੰਘ ਦੇ ਦੱਸਣ ਮੁਤਾਬਿਕ ਗੁਰਮੇਲ ਸਿੰਘ ਰਾਤ ਦੀ ਡਿਊਟੀ ਸਮੇਂ ਭਾਗੂ ਦੇ ਫਾਟਕ ’ਤੇ ਤਾਇਨਾਤ ਸੀ ਤੇ ਜਦੋਂ ਗੱਡੀ ਆਈ ਤਾਂ ਉਹ ਗੂਡ਼੍ਹੀ ਨੀਂਦ ’ਚ ਸੀ ਤੇ ਗੱਡੀ ਨੂੰ ਪਾਸ ਕਰਾਉਣ ਲਈ ਉਹ ਲਾਈਨ ’ਤੇ ਆ ਗਿਆ ਤਾਂ ਗੱਡੀ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਇਕ ਲੱਤ ਤੇ ਬਾਂਹ ਕੱਟੀ ਗਈ ਤੇ ਹਸਪਤਾਲ ’ਚ ਦਾਖਲ ਕਰਾਉਣ ਸਮੇਂ ਉਸ ਨੇੇ ਪ੍ਰਾਣ ਤਿਆਗ ਦਿੱਤੇ। ਉਹ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ। ਰੇਲਵੇ ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਮੇਤ 4 ਨੂੰ ਕੀਤਾ ਕਾਬੂ
NEXT STORY