ਨਾਭਾ (ਖੁਰਾਣਾ) : ਕੋਤਵਾਲੀ ਪੁਲਸ ਨੇ ਤੇਜ਼ ਰਫ਼ਤਾਰ ਟਰੱਕ ਵੱਲੋਂ ਬੱਚੇ ਨੂੰ ਫੇਟ ਮਾਰ ਕੇ ਫੱਟੜ ਕਰਨ ਦੇ ਦੋਸ਼ ’ਚ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ, ਜਿਸ ਦੀ ਪਛਾਣ ਟਰੱਕ ਡਰਾਈਵਰ ਮੁਹੰਮਦ ਅਸਲਮ ਪੁੱਤਰ ਮੁਹੰਮਦ ਫਕੀਰੀਆ ਵਾਸੀ ਪਿੰਡ ਝੱਲ ਵਜੋਂ ਹੋਈ। ਸ਼ਿਕਾਇਤਕਰਤਾ ਗੁਰਮਿੰਦਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਜਲਾਲਪੁਰ ਹਾਲ ਅਬਾਦ ਸ਼ਾਮ ਬਾਗ ਪੰਜਾਬ ਪਬਲਿਕ ਸਕੂਲ ਨਾਭਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਮੁਦਈ ਪੀ. ਪੀ. ਐੱਸ. ਸਕੂਲ ’ਚ ਟੀਚਰ ਲੱਗਿਆ ਹੋਇਆ ਹੈ, ਸ਼ਾਮ ਨੂੰ ਮੁਦਈ ਬੱਚਿਆਂ ਸਮੇਤ ਮੈਹਸ ਗੇਟ ਚੁੰਗੀ ਕੋਲ ਸੜਕ ਕਰਾਸ ਕਰ ਰਿਹਾ ਸੀ ਤਾਂ ਉਕਤ ਡਰਾਈਵਰ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਮਾਰਿਆ।
ਇਸ ਦੌਰਾਨ ਵਿਦਿਆਰਥੀ ਨਵਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮੋਹਾਲੀ ਦੇ ਕਾਫੀ ਸੱਟਾਂ ਲੱਗੀਆਂ। ਸ਼ਿਕਾਇਤਕਰਤਾ ਗੁਰਮਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਟਰੱਕ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
NEXT STORY