ਮੋਹਾਲੀ (ਜੱਸੀ) : ਸ਼ਹਿਰ ’ਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ’ਚ ਦੋ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਗਈ। ਪਹਿਲੇ ਮਾਮਲੇ ’ਚ ਥਾਣਾ ਫ਼ੇਜ਼-1 ਅਧੀਨ ਪੈਂਦੇ ਉਦਯੋਗਿਕ ਖੇਤਰ ਵਿਚਲੇ ਈ. ਐੱਸ. ਆਈ. ਹਸਪਤਾਲ ਨੇੜੇ ਥਾਰ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਬੰਤ ਸਿੰਘ ਵਾਸੀ ਆਂਸਲ ਸੈਕਟਰ-114 ਲਾਂਡਰਾ ਰੋਡ (ਖਰੜ) ਵਜੋਂ ਹੋਈ ਹੈ। ਨਰਿੰਦਰ ਸਿੰਘ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਪਿਤਾ ਗੁਰਬੰਤ ਸਿੰਘ ਸਵੇਰੇ ਕਰੀਬ ਸਾਢੇ 7 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਤੋਂ ਮੋਹਾਲੀ ਵੱਲ ਜਾ ਰਹੇ ਸਨ। ਉਹ ਜਦੋਂ ਉਦਯੋਗਿਕ ਖੇਤਰ ਫ਼ੇਜ਼-7 ਈ. ਐੱਸ. ਆਈ. ਹਸਪਤਾਲ ਵਾਲੀਆਂ ਟ੍ਰੈਫਿਕ ਲਾਈਟਾਂ ਕੋਲ ਪਹੁੰਚੇ ਤਾਂ ਦੂਜੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਥਾਰ, ਜਿਸ ਨੂੰ ਔਰਤ ਚਲਾ ਰਹੀ ਸੀ, ਨੇ ਪਿਤਾ ਦੇ ਮੋਟਰਸਾਈਕਲ ’ਚ ਟੱਕਰ ਮਾਰੀ ਤੇ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਈ। ਉਸ ਦੇ ਪਿਤਾ ਹਾਦਸੇ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸੈਕਟਰ-71 ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਮੁਤਾਬਕ ਨਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਰ ਚਾਲਕ ਨੰਦਨੀ ਵਸ਼ਿਸ਼ਟ ਵਾਸੀ ਖਰੜ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਕਾਰ ਚਾਲਕ ਨੇ ਮਾਰੀ ਮੋਟਰਸਾਈਕਲ ਨੂੰ ਫੇਟ, ਨੌਜਵਾਨ ਦੀ ਮੌਤ
ਦੂਜੇ ਮਾਮਲੇ ’ਚ ਥਾਣਾ ਸੋਹਾਣਾ ਇਲਾਕੇ ’ਚ ਵਾਪਰੇ ਹਾਦਸੇ ’ਚ ਨੌਜਵਾਨ ਪੰਕਜ ਕੰਨੂ ਦੀ ਮੌਤ ਹੋ ਗਈ। ਇਸ ਸਬੰਧੀ ਸ਼ਿਕਾਇਤਕਰਤਾ ਰਾਧਾ ਕ੍ਰਿਸ਼ਨ ਕੰਨੂ ਵਾਸੀ ਜੰਮੂ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਲੜਕਾ ਪੰਕਜ ਕੰਨੂ (30) ਉਦਯੋਗਿਕ ਖੇਤਰ ’ਚ ਨਿੱਜੀ ਕੰਪਨੀ ’ਚ ਨੌਕਰੀ ਕਰਦਾ ਸੀ। ਉਹ ਮੋਟਰਸਾਈਕਲ ਦੀ ਰਾਈਡ ਕਰਕੇ ਕੰਮ ’ਤੇ ਜਾ ਰਿਹਾ ਸੀ। ਉਹ ਜਦੋਂ ਵੇਵ ਅਸਟੇਟ ਸੈਕਟਰ-86 ਕੋਲ ਪੁੱਜਾ ਤਾਂ ਕਾਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦੇ ਲੜਕੇ ਦੇ ਗੰਭੀਰ ਸੱਟਾਂ ਵੱਜੀਆਂ। ਉਸ ਦੇ ਜ਼ਖ਼ਮੀ ਲੜਕੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਲੜਕੇ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਤੇ ਪੀ. ਜੀ. ਆਈ ’ਚ ਜੇਰੇ ਇਲਾਜ ਪੰਕਜ ਕੰਨੂ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ’ਚ ਗੱਡੀ ਚਾਲਕ ਬਹਾਦਰ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਲਿਆ।
ਪੰਜਾਬ 'ਚ ਇਕ ਸਾਲ ਦਾ ਬੱਚਾ ਅਗਵਾ! CCTV 'ਚ ਕੈਦ ਹੋਏ ਮੁਲਜ਼ਮ
NEXT STORY