ਬਟਾਲਾ (ਸੈਂਡੀ/ਕਲਸੀ) : ਇੱਥੋਂ ਦੇ ਪਿੰਡ ਬੂੜੇਨੰਗਲ ਵਿਖੇ ਬੁੱਧਵਾਰ ਨੂੰ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਪਿਓ-ਧੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ (45) ਪੁੱਤਰ ਪਾਲ ਸਿੰਘ ਵਾਸੀ ਬਟਾਲਾ ਆਪਣੇ ਮੋਟਰਸਾਈਕਲ 'ਤੇ ਧੀ ਕਿਰਨਦੀਪ ਕੌਰ (16) ਨਾਲ ਕਿਸੇ ਰਿਸ਼ਤੇਦਾਰ ਕੋਲ ਮਹਿਤਾ ਸਾਈਡ ਨੂੰ ਜਾ ਰਹੇ ਸਨ। ਜਦੋਂ ਉਹਪਿੰਡ ਬੂੜੇਨੰਗਲ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਦੋਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਦੌਰਾਨ ਦੋਵੇਂ ਪਿਓ-ਧੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਭਰਤੀ ਕਰਾਇਆ ਗਿਆ।
ਵਿਦੇਸ਼ ਜਾਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖਬਰ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਇਹ ਘਟਨਾ
NEXT STORY