ਬਾਘਾ ਪੁਰਾਣਾ (ਰਾਕੇਸ਼) : ਸਥਾਨਕ ਮੋਗਾ ਰੋਡ 'ਤੇ ਬੀਤੀ ਰਾਤ ਮੋਗਾ ਨੈਸਲੇ ਲਈ ਦੁੱਧ ਦਾ ਭਰਿਆ ਕੈਂਟਰ ਜਾ ਰਿਹਾ ਸੀ ਕਿ ਅਚਾਨਕ ਸੜਕ 'ਤੇ ਫਿਰਦੇ ਪਸ਼ੂ ਅੱਗੇ ਆ ਗਏ, ਜਿਨ੍ਹਾਂ ਨੂੰ ਬਚਾਉਣ ਲਈ ਕੈਂਟਰ ਵੱਸੋਂ ਬਾਹਰ ਹੋ ਗਿਆ ਅਤੇ ਇਕ ਮਕਾਨ ਦੀ ਕੰਧ 'ਤੇ ਪਲਟ ਗਿਆ, ਜਿਸ ਨਾਲ ਮਕਾਨ ਦੀ ਕੰਧ ਟੁੱਟ ਗਈ ਅਤੇ ਕੈਂਟਰ ਨੂੰ ਨੁਕਸਾਨ ਪੁੱਜਾ। ਬਾਅਦ 'ਚ ਹੋਰ ਕੈਂਟਰ ਲਿਆਂਦਾ ਗਿਆ, ਜਿਸ 'ਚ ਦੁੱਧ ਪਲਟ ਲਿਆ ਗਿਆ।
ਲੋਕਾਂ ਨੇ ਦੱਸਿਆ ਕਿ ਅਵਾਰਾ ਢੱਠਿਆਂ ਦੀ ਗਿਣਤੀ ਵਧਣ ਕਰਕੇ ਰੋਜ਼ ਹਾਦਸੇ ਵਾਪਰ ਰਹੇ ਹਨ ਪਰ ਪ੍ਰਸਾਸ਼ਨ ਦਾ ਕੋਈ ਧਿਆਨ ਨਹੀਂ ਹੈ। ਪਸ਼ੂਆ ਦੀ ਸੰਭਾਲ ਨੂੰ ਲੈ ਕੇ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇੱਥੋਂ ਤੱਕ ਕਿ ਸਰਕਾਰ ਵਲੋਂ ਗਊ ਸੈਸ ਲਿਆਂ ਜਾਂਦਾ ਹੈ, ਫਿਰ ਵੀ ਸੰਭਾਲ ਕਰਨ ਤੋਂ ਸਰਕਾਰ ਭੱਜ ਰਹੀ ਹੈ।
ਨਾਜਾਇਜ਼ ਮਾਈਨਿੰਗ ਕਰਦੇ 3 ਟਿੱਪਰ ਅਤੇ ਇਕ ਪੋਕਲਾਇਨ ਕਬਜ਼ੇ 'ਚ ਲਏ
NEXT STORY