ਜ਼ੀਰਕਪੁਰ (ਜੁਨੇਜਾ) : ਬਾਦਲ ਕਾਲੋਨੀ ਦੀ 23 ਸਾਲਾ ਕੁੜੀ ਨੂੰ ਅਗਵਾ ਕਰ ਕੇ ਕਤਲ ਕਰਨ ਦੇ ਮਾਮਲੇ ’ਚ ਫ਼ਰਾਰ ਤਿੰਨੇ ਮੁਲਜ਼ਮਾਂ ਨੂੰ ਪੁਲਸ ਨੇ ਨੂੰ ਬਿਹਾਰ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੁਲਤਾਨ ਮੁਹੰਮਦ ਵਾਸੀ ਬਨੂੰੜ, ਰਾਜ ਕੁਮਾਰ ਵਾਸੀ ਬਨੂੰੜ ਤੇ ਅਮਨਦੀਪ ਵਾਸੀ ਬਨੂੰੜ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਰੋਹਿਤ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਸੀ।
ਗ਼ਮਗੀਨ ਮਾਹੌਲ ’ਚ ਹੋਇਆ ਮਿਤਾਲੀ ਦਾ ਅੰਤਮ ਸਸਕਾਰ
ਦੂਜੇ ਪਾਸੇ ਪਰਿਵਾਰ ਨੇ ਮਿਤਾਲੀ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਮਸ਼ਾਨਘਾਟ ਤੱਕ ਗੁਲਾਬ ਦੇ ਫੁੱਲ ਫੜ੍ਹ ਗ਼ਮਗੀਨ ਮਾਹੌਲ ’ਚ ਰੋਸ ਮਾਰਚ ਕੱਢਿਆ। ਮਿਤਾਲੀ ਦੀ ਡੇਰਾਬੱਸੀ ਹਸਪਤਾਲ ਦੀ ਮੋਰਚਰੀ ਤੋਂ ਲਾਸ਼ ਆਉਂਦੇ ਹੀ ਚੀਕ-ਪੁਕਾਰ ਮੱਚ ਗਈ। ਸਸਕਾਰ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਮਿਤਾਲੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਕਿਹਾ ਕਿ ਮਾਮਲੇ ’ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇ ਇਸ ’ਚ ਕੋਈ ਪੁਲਸ ਦੀ ਕੋਤਾਹੀ ਹੀ ਹੋਵੇ।
ਉਨ੍ਹਾਂ ਦਾ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਕਾਤਲਾਂ ਨੂੰ ਸਜ਼ਾ-ਏ-ਮੌਤ ਹੋਣੀ ਚਾਹੀਦੀ ਹੈ। ਬੇਟੀ ਦੀ ਸ਼ਹਾਦਤ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ ਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇ ਕੇ ਮਿਸਾਲ ਕਾਇਮ ਕੀਤੀ ਜਾਵੇਗੀ। ਦੂਜੇ ਪਾਸੇ ਮਿਤਾਲੀ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਲਈ ਫਾਂਸੀ ਦੀ ਮੰਗ ਕੀਤੀ। ਪਰਿਵਾਰ ਮੁਤਾਬਕ ਬੇਰਹਿਮ ਅਪਰਾਧੀਆਂ ਨੇ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ।
CM ਬਦਲੇ ਜਾਣ ਦੀਆਂ ਚਰਚਾਵਾਂ 'ਤੇ ਬੋਲੇ ਕੇਜਰੀਵਾਲ, ਭਗਵੰਤ ਮਾਨ ਹੀ ਬਣੇ ਰਹਿਣਗੇ ਮੁੱਖ ਮੰਤਰੀ
NEXT STORY