ਬਠਿੰਡਾ (ਵਿਜੇ ਵਰਮਾ) : ਜੀਦਾ ਬੰਬ ਧਮਾਕੇ ਦੇ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸਨੂੰ 7 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ। ਮੁਲਜ਼ਮ ਹੁਣ 25 ਸਤੰਬਰ ਨੂੰ ਅਦਾਲਤ ’ਚ ਪੇਸ਼ ਹੋਵੇਗਾ। ਰਿਪੋਰਟਾਂ ਅਨੁਸਾਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁਲਜ਼ਮ ਨੂੰ ਸਿੱਧੇ ਅਦਾਲਤ ’ਚ ਪੇਸ਼ ਹੋਣ ਦੀ ਬਜਾਏ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਮੀਡੀਆ ਪ੍ਰਤੀਨਿਧੀ ਮੁਲਜ਼ਮ ਦੇ ਪੇਸ਼ ਹੋਣ ਲਈ ਸਾਰਾ ਦਿਨ ਅਦਾਲਤ ਦੇ ਬਾਹਰ ਇੰਤਜ਼ਾਰ ਕਰਦੇ ਰਹੇ ਪਰ ਉਨ੍ਹਾਂ ਨੂੰ ਅੰਦਰ ਜਾਣ ਜਾਂ ਉਸਨੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਸਮੇਂ ਦੌਰਾਨ ਅਦਾਲਤ ਦੇ ਬਾਹਰ ਸੁਰੱਖਿਆ ਸਖ਼ਤ ਰਹੀ। ਪੁਲਸ ਨੇ ਘੇਰਾਬੰਦੀ ਬਣਾਈ ਰੱਖੀ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਦਾਲਤ ਦੀ ਇਮਾਰਤ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੀਡੀਆ ਪ੍ਰਤੀਨਿਧੀ ਸਿਰਫ ਅਧਿਕਾਰਤ ਜਾਣਕਾਰੀ ਮਿਲਣ ’ਤੇ ਹੀ ਖ਼ਬਰਾਂ ਤੱਕ ਪਹੁੰਚ ਕਰ ਸਕੇ। ਜ਼ਿਕਰਯੋਗ ਹੈ ਕਿ ਜੀਦਾ ਬੰਬ ਧਮਾਕੇ ਦੇ ਮਾਮਲੇ ਨੇ ਨਾ ਸਿਰਫ ਪੰਜਾਬ ਸਗੋਂ ਰਾਸ਼ਟਰੀ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ’ਤੇ ਰੱਖਿਆ ਹੈ। ਜਾਂਚ ਏਜੰਸੀਆਂ ਮੁਲਜ਼ਮ ਦੇ ਕਈ ਅੱਤਵਾਦੀ ਲਿੰਕਾਂ ਦੀ ਜਾਂਚ ਕਰ ਰਹੀਆਂ ਹਨ। ਪੁਲਸ ਅਤੇ ਜਾਂਚ ਏਜੰਸੀਆਂ ਹੁਣ ਉਸਦੇ ਸੰਪਰਕਾਂ ਅਤੇ ਨੈੱਟਵਰਕ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਸਾਰੀਆਂ ਦੀਆਂ ਨਜ਼ਰਾਂ ਹੁਣ 25 ਸਤੰਬਰ ਨੂੰ ਅਗਲੀ ਸੁਣਵਾਈ ਅਤੇ ਪੁਲਸ ਕਾਰਵਾਈ ’ਤੇ ਹੈ।
ਪੰਜਾਬ 'ਚ ਰੂਹ ਕੰਬਾਊ ਹਾਦਸਾ : ਡਰਿੱਲ ਮਸ਼ੀਨ 'ਚ ਫਸਿਆ ਔਰਤ ਦੀ ਸਾੜੀ ਦਾ ਪੱਲਾ ਤੇ ਫਿਰ...
NEXT STORY